ਸੜੋਆ, 28 ਅਪ੍ਰੈਲ (ਹਰਮੇਲ ਸਹੂੰਗੜਾ)-ਪੰਜਾਬ 'ਚ ਬਦਲਦੇ ਹੋਏ ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਤੇ ਆੜਤੀਆਂ ਦੇ ਚਿਹਰਿਆਂ 'ਤੇ ਘਬਰਾਹਟ ਆਈ ਹੋਣ ਕਰਕੇ ਕਿਸਾਨਾਂ ਵਲੋਂ ਮੰਡੀ ਵਿਚ ਫਸਲ ਦੀ ਤੇਜ਼ੀ ਲਿਆਂਦੀ ਗਈ ਹੈ ਤੇ ਸੜੋਆ ਮੰਡੀ ਵਿਖੇ ਕਣਕ ਲੈ ਕੇ ਆਏ ਕੁਝ ਕਿਸਾਨਾਂ ਨੇ ਦੱਸਿਆ ਹੈ ਕਿ ਬਦਲਦੇ ਮੌਸਮ ਨੂੰ ਲੈ ਕੇ ਪਸ਼ੂਆਂ ਦੇ ਚਾਰੇ ਲਈ ਤੂੜੀ ਬਣਾਉਣ ਲਈ ਖਰਾਬੀ ਆਵੇਗੀ ਨਾਲ ਹੀ ਖੜੀਆਂ ਫਸਲਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ | ਇਹ ਵੀ ਦੱਸਿਆ ਕਿ ਇਲਾਕੇ ਵਿੱਚ ਕੁਝ ਜਿਮੀਦਾਰਾਂ ਦੀਆਂ ਫਸਲਾਂ ਕਟਾਈ ਨਾ ਹੋਣ ਕਰਕੇ ਕਿਸਾਨਾਂ ਨੂੰ ਮੌਸਮ ਨੇ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ | ਉੱਧਰ ਦੇਖਿਆ ਜਾਵੇ ਤਾਂ ਕਿਸਾਨਾਂ ਵਲੋਂ ਨਾਲ ਦੀ ਨਾਲ ਹੀ ਤੂੜੀ ਬਣਾਈ ਜਾ ਰਹੀ ਹੈ | ਬਦਲਵੇ ਮੌਸਮ ਦੇ ਨਾਲ-ਨਾਲ ਕਿਸਾਨਾਂ ਵਲੋਂ ਕਣਕ ਦੀਆਂ ਭਰੀਆਂ ਹੋਈਆਂ ਟਰਾਲੀਆਂ ਨੂੰ ਵੀ ਤਰਪਾਲਾਂ ਨਾਲ ਢਕਿਆ ਗਿਆ ਹੈ | ਮੰਡੀ ਦੇ ਵਿੱਚ ਲੇਬਰ ਵੱਲੋਂ ਵੀ ਕਣਕ ਦੀਆਂ ਬੋਰੀਆਂ ਨੂੰ ਢਕਿਆ ਜਾ ਰਿਹਾ ਹੈ | ਕੁਝ ਕਿਸਾਨ ਇਹ ਕਹਿੰਦੇ ਸੁਣੇ ਕਿ ਪਰਮਾਤਮਾ ਥੋੜੇ ਕੁ ਦਿਨ ਮਿਹਰ ਕਰੀ ਜਿਸ ਨਾਲ ਸਾਡਾ ਕੰਮ ਕਾਜ ਨਿੱਬੜ ਜਾਵੇ |