21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪਠਲਾਵਾ-ਮੋਰਾਂਵਾਲੀ ਸਕੂਲ ਦੇ ਵਿਕਾਸ ਲਈ ਦੋਵੇਂ ਪਿੰਡਾਂ ਵਲੋਂ ਸ਼ਲਾਘਾਯੋਗ ਉਪਰਾਲੇ <br/>

ਸਰਕਾਰੀ ਹਾਈ ਸਕੂਲ ਪਠਲਾਵਾ-ਮੋਰਾਂਵਾਲੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਵਿਚ ਸ਼ਾਮਲ ਸਕੂਲ ਦੇ ਵਿਹੜੇ 'ਚ ਇੰਟਰਲਾਕ ਲਗਾਉਣ ਦੀ ਸੇਵਾ ਸ਼ੁਰੂ ਕਰਵਾਉਂਦੇ ਹੋਏ ਦੋਵੇਂ ਪਿੰਡਾਂ ਦੇ ਪਤਵੰਤੇ | ਤਸਵੀਰ : ਕਰਮ ਲਧਾਣਾ <br/> 29-04-2026

ਬੰਗਾ, 28 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਹਾਈ ਸਕੂਲ ਪਠਲਾਵਾ-ਮੋਰਾਂਵਾਲੀ ਦੇ ਵਿਕਾਸ ਕਾਰਜਾਂ ਨੂੰ ਅਮਲੀਜਾਮਾ ਪਹਿਨਾਉਦਿਆ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੱਜਣਾਂ ਵਲੋਂ ਪਹਿਲਕਦਮੀ ਕਰਦਿਆਂ ਲੰਬੇ ਸਮੇਂ ਤੋਂ ਕੱਚੇ ਪਏ ਵਿਹੜੇ ਨੂੰ ਪੱਕਿਆਂ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਸੰਦਰਭ ਵਿਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਵਿਕਾਸ ਕਾਰਜਾਂ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਵਾਲੇ ਮੁਲਾਜ਼ਮ ਸੰਦੀਪ ਕੁਮਾਰ ਗੌੜ ਪੋਸੀ ਨੇ ਕਿਹਾ ਕਿ ਜਦੋਂ ਪਿਛਲੇ ਸਾਲ ਮੈਂ ਇਸ ਸਕੂਲ ਵਿੱਚ ਜੁਆਇੰਨ ਕੀਤਾ, ਤਾਂ ਮੈਂ ਹੈਰਾਨ ਸੀ ਕਿ ਪਠਲਾਵਾ ਤੇ ਮੋਰਾਂਵਾਲੀ ਪਿੰਡ ਜੋਂ ਇਲਾਕੇ ਵਿਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ ਦੇ ਸਕੂਲ ਦੀ ਹਾਲਤ ਅਜਿਹੀ ਕਿਓਾ ਮੈਂ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ, ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਅਤੇ ਦੋਵੇਂ ਪਿੰਡਾਂ ਦੇ ਸਮਾਜ ਸੇਵੀ ਲੋਕਾਂ ਨਾਲ ਤਾਲਮੇਲ ਬਣਾਇਆ, ਜਿਸਨੂੰ ਬੂਰ ਪੈਣਾ ਸ਼ੁਰੂ ਹੋ ਗਿਆ | ਸੰਦੀਪ ਕੁਮਾਰ ਗੌੜ ਨੇ ਆਖਿਆ ਕਿ ਅੱਜ ਲਗਪਗ ਨੌਂ ਹਜ਼ਾਰ ਸੁਕੇਅਰ ਫੁੱਟ ਏਰੀਏ ਵਿਚ ਇੰਟਰਲਾਕ ਲਗਵਾਉਣ ਦੇ ਕਾਰਜ ਦਾ ਸ਼ੁੱਭ ਮਹੂਰਤ ਹੋਇਆ ਹੈ, ਜਿਸ ਵਾਸਤੇ ਪਿੰਡ ਮੋਰਾਂਵਾਲੀ ਦੇ ਉਘੇ ਕਾਰੋਬਾਰੀ ਸਮਾਜ ਸੇਵੀ ਬਲਦੇਵ ਸਿੰਘ ਧੁੰਨਾ ਵਲੋਂ ਪੰਜ ਲੱਖ ਰੁਪਏ, ਸੰਤ ਬਾਬਾ ਘਨ੍ਹਈਆ ਜੀ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਦੇ ਅਸਥਾਨੀ ਮਹਾਂ ਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਵਲੋਂ ਪੰਜਾਹ ਹਜ਼ਾਰ ਰੁਪਏ, ਕੁਲਦੀਪ ਸਿੰਘ ਪੀਜ਼ਾ ਹੌਟ ਸਪੁੱਤਰ ਸਵ. ਠੇਕੇਦਾਰ ਗੁਰਦਿੱਤ ਸਿੰਘ ਪਠਲਾਵਾ ਵਲੋਂ ਵੀ ਪੰਜਾਹ ਹਜ਼ਾਰ ਰੁਪਏ ਅਤੇ ਮੋਰਾਂਵਾਲੀ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਰਾਏ ਅਤੇ ਸਮੂਹ ਪੰਚਾਇਤ ਵਲੋਂ ਪੰਜ ਹਜ਼ਾਰ ਇੰਟਰਲਾਕ ਦੇਣ ਦੀ ਸੇਵਾ ਕੀਤੀ ਗਈ | ਗੌੜ ਨੇ ਅੱਗੇ ਦੱਸਿਆ ਕਿ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਤਾਂ ਪਹਿਲਾ ਹੀ ਵੱਡੀਆਂ ਸੇਵਾਵਾਂ ਨਾਲ ਸਕੂਲ ਨੂੰ ਨਿਵਾਜ ਰਹੀ ਹੈ | ਵਿਹੜੇ ਨੂੰ ਪੱਕਿਆਂ ਕਰਨ ਲਈ ਉੱਘੇ ਸਮਾਜ ਸੇਵੀ ਬਲਦੇਵ ਸਿੰਘ ਧੁੰਨਾ, ਅਮਨਦੀਪ ਸਿੰਘ ਰਾਏ ਸਰਪੰਚ ਮੋਰਾਂਵਾਲੀ, ਕੁਲਦੀਪ ਸਿੰਘ ਪੀਜ਼ਾ ਹੌਟ, ਤਰਲੋਚਨ ਸਿੰਘ ਵਾਰੀਆ ਸੀਨੀਅਰ ਉਪ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਮਾ: ਤਰਲੋਚਨ ਸਿੰਘ ਪਠਲਾਵਾ ਜਨਰਲ ਸਕੱਤਰ, ਲੈਕ: ਤਰਸੇਮ ਪਠਲਾਵਾ ਵਿੱਤ ਸਕੱਤਰ, ਨੰਬਰਦਾਰ ਅਰਵਿੰਦਰ ਸਿੰਘ ਬੰਗੜ ਮੋਰਾਂਵਾਲੀ ਵਲੋਂ ਇੱਕ-ਇੱਕ ਇੰਟਰਲਾਕ ਦੀ ਇੱਟ ਰੱਖ ਕੇ ਅੱਜ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਸਕੂਲ ਦੇ ਹੈੱਡ ਸੀਮਾ ਨੇ ਦੱਸਿਆਂ ਕਿ ਭਾਵੇਂ ਬੁਹਤ ਸਾਰੇ ਕਾਰਜ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ, ਪਰ ਵਿਹੜਾ ਕੱਚਾ ਹੋਣ ਕਰਕੇ ਵੱਡੀ ਦਿਕਤ ਬਣੀਂ ਹੋਈ ਸੀ, ਜੋ ਅੱਜ ਪੂਰੀ ਹੋ ਗਈ ਹੈ | ਇਸ ਅਵਸਰ 'ਤੇ ਅਮਨਦੀਪ ਸਿੰਘ ਰਾਏ ਸਰਪੰਚ ਮੋਰਾਂਵਾਲੀ ਨੇ ਦੱਸਿਆ ਕਿ ਸਕੂਲ ਦੀ ਗਰਾਊਾਡ ਨੂੰ ਪੱਧਰਾ ਕਰਨ ਦਾ ਕੰਮ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ | ਸੰਦੀਪ ਕੁਮਾਰ ਗੌੜ ਨੇ ਸਾਰੇ ਸਮਾਜ ਸੇਵੀ ਪਤਵੰਤੇ ਅਤੇ ਦਾਨੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਅਮਰੀਕ ਸਿੰਘ ਕੰਪਿਊਟਰ ਫੈਕਲਟੀ, ਮਨਜਿੰਦਰ ਕੌਰ, ਮੈਡਮ ਏਕਤਾ, ਠੇਕੇਦਾਰ ਕਿਸ਼ਨ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਵਿੱਕੀ ਕਾਠਗੜ੍ਹ ਦੇ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਲੱਗੇ ਫਲੈਕਸ ਬੋਰਡ ਬਣੇ ਚਰਚਾ ਦਾ ਵਿਸ਼ਾ <br/> ਅਗਲੀ ਖ਼ਬਰ ਬਦਲਦੇ ਮੌਸਮ ਤੋਂ ਘਬਰਾਏ ਕਿਸਾਨ ਤੇ ਆੜ੍ਹਤੀ, ਖ਼ਰੀਦੀ ਗਈ ਕਣਕ ਆੜ੍ਹਤੀਆਂ ਲਈ ਬਣੀ ਮੁਸੀਬਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।