21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵਿੱਕੀ ਕਾਠਗੜ੍ਹ ਦੇ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਲੱਗੇ ਫਲੈਕਸ ਬੋਰਡ ਬਣੇ ਚਰਚਾ ਦਾ ਵਿਸ਼ਾ <br/>

ਅਜੀਤ ਡੈਸਕ 29-04-2026

ਟੱਪਰੀਆਂ ਖੁਰਦ, 28 ਅਪ੍ਰੈਲ (ਬੂਥਗੜ੍ਹੀਆ)-ਪੰਜਾਬ ਸੂਬੇ ਅੰਦਰ ਪਿਛਲੇ ਕੁੱਝ ਮਹੀਨਿਆਂ ਵਿਚ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਹਲਕਾ ਬਲਾਚੌਰ ਦੇ ਵਿਚ ਕਾਂਗਰਸ ਪਾਰਟੀ ਦੇ ਵੱਖ-ਵੱਖ ਧੜਿਆਂ ਵਲੋਂ ਆਪੋ-ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣ ਦੇ ਲਈ ਸ਼ੋਸਲ ਮੀਡੀਆ 'ਤੇ ਪੋਸਟਾਂ ਪਾ ਕੇ ਹਲਕੇ ਦੇ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ | ਵਿਧਾਨ ਸਭਾ ਹਲਕਾ ਬਲਾਚੌਰ ਦੇ ਵਿੱਚ ਵਿਧਾਇਕ ਰਹਿ ਚੁੱਕੇ ਸਵ. ਚੌਧਰੀ ਦਲੀਪ ਚੰਦ ਕਾਠਗੜ੍ਹ ਦੇ ਪਰਿਵਾਰ ਦੇ ਵਲੋਂ ਹਲਕੇ ਵਿਚ ਲੋਕਾਂ ਵਿਚ ਆਪਣੀਆਂ ਸਰਗਰਮੀਆਂ ਵਿਚ ਤੇਜ਼ੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਮਸਾਲ ਸ਼ੋਸ਼ਲ ਮੀਡੀਆ 'ਤੇ ਕਾਂਗਰਸ ਪਾਰਟੀ ਦੇ ਬੜੇ ਕੱਦਵਾਰ ਲੀਡਰ ਦੇ ਨਾਲ ਪਈਆਂ ਫੋਟੋਆਂ ਤੇ ਪਿੰਡਾਂ ਦੇ ਅੰਦਰ ਲੱਗੀਆਂ ਫੈਲਕਸਾਂ ਨੇ ਬਲਾਚੌਰ ਦੇ ਅੰਦਰ ਰਾਜਨੀਤੀ ਦਾ ਮਾਹੌਲ ਪੂਰਾ ਗਰਮਾ ਦਿੱਤਾ ਹੈ, ਜਿਸ ਦੇ ਚੱਲਦੇ ਹਲਕੇ ਦੇ ਵਿੱਚ ਹਰ ਮੋੜ 'ਤੇ ਦੇਰ-ਸਵੇਰ ਚਰਚੇ ਦੇਖਣ ਨੂੰ ਮਿਲ ਰਹੇ ਹਨ | ਸਾਬਕਾ ਵਿਧਾਇਕ ਸਵ. ਦਲੀਪ ਚੰਦ ਦੇ ਪੋਤਰੇ ਸੀਨੀਅਰ ਕਾਂਗਰਸ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਕੁਮਾਰ ਵਿੱਕੀ ਕਾਠਗੜ੍ਹ ਨੇ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਉਨ੍ਹਾਂ ਦੇ ਪਰਿਵਾਰ 'ਤੇ ਪੂਰਾ ਥਾਪੜਾ ਹੈ, ਜਿਸ ਦੇ ਸਦਕਾ ਸਾਡੇ ਪਰਿਵਾਰ ਵਲੋਂ ਪਿਛਲੇ ਲਗਪਗ 20-25 ਸਾਲ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੀ ਦਾਵੇਦਾਰੀ ਪੇਸ਼ ਕੀਤੀ ਜਾਂਦੀ ਹੈ, ਜਿਸ ਦੀ ਤਿਆਰੀ ਇਸ ਵਾਰ ਵੀ ਮਿਸ਼ਨ 2027 ਦੇ ਤਹਿਤ ਸਵ. ਦਲੀਪ ਚੰਦ ਦੇ ਪਰਿਵਾਰ ਵਲੋਂ ਹਾਈਮਾਡ ਦੇ ਇਸ਼ਾਰੇ 'ਤੇ ਹਲਕਾ ਬਲਾਚੌਰ ਦੇ ਅੰਦਰ ਅਹਿਮ ਭੂਮਿਕਾ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਐੱਨ. ਆਰ. ਆਈ. ਮਾਨ ਵਲੋਂ ਲੋੜਵੰਦ ਅਪਾਹਜਾਂ ਨੂੰ ਵ੍ਹੀਲਚੇਅਰਾਂ ਭੇਟ <br/> ਅਗਲੀ ਖ਼ਬਰ ਪਠਲਾਵਾ-ਮੋਰਾਂਵਾਲੀ ਸਕੂਲ ਦੇ ਵਿਕਾਸ ਲਈ ਦੋਵੇਂ ਪਿੰਡਾਂ ਵਲੋਂ ਸ਼ਲਾਘਾਯੋਗ ਉਪਰਾਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।