ਬੰਗਾ, 28 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਐੱਨ. ਆਰ. ਆਈ. ਮੋਹਨ ਸਿੰਘ ਮਾਨ ਅਮਰੀਕਾ ਵਲੋਂ ਇਲਾਕੇ ਵਿਚ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਲੱਤਾਂ ਤੋਂ ਅਪਾਹਜ ਦੋ ਲੋਕਾਂ ਨੂੰ ਵ੍ਹੀਲਚੇਅਰਾਂ ਮੁਹੱਈਆਂ ਕਰਵਾਈਆਂ ਗਈਆਂ | ਇਹ ਸੇਵਾ ਮਾਨ ਦੇ ਸਹਿਯੋਗੀ ਸਮਾਜ ਸੇਵੀ ਮੈਡਮ ਬਲਦੀਸ਼ ਕੌਰ ਬੰਗਾ ਤੇ ਉਨ੍ਹਾਂ ਦੇ ਸਾਥੀਆਂ ਨੇ ਪੂਰੀ ਤਨਦੇਹੀ ਨਾਲ ਨਿਭਾਈ | ਉਨ੍ਹਾਂ ਇਹ ਵ੍ਹੀਲਚੇਅਰਾਂ ਲੋੜਵੰਦਾਂ ਦੇ ਘਰਾਂ ਤੱਕ ਪੁੱਜਦੀਆਂ ਕੀਤੀਆਂ | ਇਕ ਵ੍ਹੀਲਚੇਅਰ ਪਿੰਡ ਗੁਣਾਚੌਰ ਤੋਂ ਮਾਤਾ ਸਿਮਰੋ ਪਤਨੀ ਰਾਮ ਲਾਲ ਨੂੰ ਅਤੇ ਦੂਜੀ ਪਿੰਡ ਖਮਾਚੋਂ ਦੇ ਪਵਨ ਕੁਮਾਰ ਦੇ ਘਰ ਜਾ ਕੇ ਭੇਂਟ ਕੀਤੀ ਗਈ | ਇਸ ਮੌਕੇ ਮੈਡਮ ਬਲਦੀਸ਼ ਕੌਰ ਬੰਗਾ, ਸਤਨਾਮ ਸਿੰਘ ਖਟਕੜ, ਗੁਰਵਿੰਦਰਪਾਲ ਸਿੰਘ ਬੰਗਾ, ਸੁਰਿੰਦਰ ਸਿੰਘ ਖਟਕੜ, ਰਾਜ ਕੁਮਾਰ ਖਾਨ ਖਾਨਾ, ਜਗਤਾਰ ਸਿੰਘ ਚੱਕ ਕਲਾਲ ਆਦਿ ਸ਼ਾਮਿਲ ਸਨ |