21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਜ਼ਿਲਾ ਪ੍ਰੀਸ਼ਦ ਦੀ ਕੱਚੀ ਸੜਕ ਆਸਰੋਂ ਤੱਕ ਪੱਕੀ ਕੀਤੀ ਜਾਵੇ- ਕਿਸਾਨ ਆਗੂ <br/>

ਅਜੀਤ ਡੈਸਕ 29-04-2026
ਕਾਠਗੜ੍ਹ, 28 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਪ੍ਰੀਸ਼ਦ ਦੀ ਕੱਚੀ ਸੜਕ ਪਿੰਡ ਸੁੱਧਾਮਾਜਰਾ ਤੋਂ ਚਾਹਲ ਤੱਕ ਪੱਕੀ ਕਰਨ ਦਾ ਉਦਮ ਸ਼ਲਾਘਾਯੋਗ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਅਤੇ ਸਰਦਾਰ ਹਰਪਾਲ ਸਿੰਘ ਆਗੂ ਕਿਸਾਨ ਯੂਨੀਅਨ ਲੱਖੋਵਾਲ ਅਤੇ ਕਿਸਾਨ ਸੁੱਚਾ ਮਾਣੇਵਾਲ ਨੇ ਗੱਲਬਾਤ ਕਰਦੇ ਹੋਏ ਕੀਤਾ | ਆਗੂਆਂ ਨੇ ਸਤਨਾਮ ਸਿੰਘ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦੀ ਲਗਾਤਾਰ ਕੋਸ਼ਿਸ਼ ਨਾਲ ਇਹ ਅੜਿਆ ਹੋਇਆ ਕੰਮ ਸਿਰੇ ਚੜਿਆ ਹੈ | ਆਗੂਆਂ ਨੇ ਕਿਹਾ ਕਿ ਇਸ ਚਾਰ ਕਿਲੋਮੀਟਰ ਦੀ ਪੱਕੀ ਸੜਕ ਬਣਨ ਨਾਲ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਰਾਹਤ ਮਿਲੇਗੀ | ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਪਰਿਸ਼ਦ ਦੀ ਇਸ ਸੜਕ ਨੂੰ ਪਿੰਡ ਆਸਰੋਂ ਤੱਕ ਪੱਕਾ ਕੀਤਾ ਜਾਵੇ | ਕਿਉਂਕਿ ਸਰਕਾਰ ਨੂੰ ਪੱਕੀ ਸੜਕ ਬਣਾਉਣ ਲਈ ਕੋਈ ਨਵੀਂ ਜਮੀਨ ਨਹੀਂ ਖਰੀਦਣੀ ਪੈਣੀ | ਸਿਰਫ ਸੜਕ ਨੂੰ ਪੱਕਾ ਕਰਨ ਦਾ ਹੀ ਖਰਚਾ ਆਉਣਾ ਹੈ | ਇਸ ਲਈ ਜੋ ਜ਼ਿਲ੍ਹਾ ਪ੍ਰੀਸ਼ਦ ਦੀ ਪੁਰਾਣੀ ਕੱਚੀ ਸੜਕ ਪਿੰਡ ਸੁੱਧਾਮਾਜਰਾ ਤੋਂ ਆਸਰੋਂ ਤੱਕ ਜਾਂਦੀ ਹੈ, ਉਸ ਨੂੰ ਪੱਕਾ ਕੀਤਾ ਜਾਵੇ |

ਪਿਛਲੀ ਖ਼ਬਰ ਰਾਜ ਮਾਰਗ ਦੇ ਕਿਨਾਰੇ ਟਰੱਕ ਖਤਾਨਾਂ 'ਚ ਉਤਰਿਆ <br/> ਅਗਲੀ ਖ਼ਬਰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ 108 ਐਂਬੂਲੈਂਸ ਸਟਾਫ਼ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।