21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਰਾਜ ਮਾਰਗ ਦੇ ਕਿਨਾਰੇ ਟਰੱਕ ਖਤਾਨਾਂ 'ਚ ਉਤਰਿਆ <br/>

ਅਜੀਤ ਡੈਸਕ 29-04-2026
ਮਜਾਰੀ/ਸਾਹਿਬਾ, 28 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਕੁੱਲੇਵਾਲ ਮੋੜ ਦੇ ਲਾਗੇ ਇਕ ਟਰੱਕ ਸੜਕ ਦੇ ਕਿਨਾਰੇ 'ਤੇ ਪਾਈਪਾਂ ਪਾਉਣ ਲਈ ਪੁੱਟੀ ਖਾਲੀ ਵਿਚ ਫਸ ਜਾਣ ਕਾਰਨ ਖਤਾਨਾਂ ਵਿਚ ਜਾ ਉੱਤਰਿਆ | ਇਸ ਮਾਰਗ ਦੇ ਲਹਿੰਦੇ ਪਾਸੇ ਬਿਲਕੁੱਲ ਸੜਕ ਦੇ ਕਿਨਾਰੇ ਦੇ ਨਾਲ ਕਾਫੀ ਦੂਰ ਤੱਕ ਕੁਝ ਦਿਨ ਪਹਿਲਾਂ ਕਿਸੇ ਸਰਕਾਰੀ ਮਹਿਕਮੇ ਵਲੋਂ ਜੇ. ਸੀ. ਬੀ. ਮਸ਼ੀਨ ਨਾਲ ਖਾਲੀ ਪੁੱਟ ਕੇ ਪਾਈਪਾਂ ਪਾਈਆਂ ਗਈਆਂ ਸਨ | ਪਰ ਪੁੱਟੀ ਖਾਲੀ ਨੂੰ ਪੁੱਟਣ ਵਾਲੇ ਚੱਲਮੀਂ ਜਿਹੀ ਪੂਰ ਕੇ ਚਲੇ ਗਏ | ਜੋ ਹੁਣ ਵੱਡੀਆਂ ਗੱਡੀਆਂ ਨੂੰ ਸਾਈਡ ਦੇਣ ਲੱਗੀਆਂ ਇਸ ਖਾਲੀ ਦਾ ਸ਼ਿਕਾਰ ਹੋ ਰਹੀਆਂ ਹਨ | ਇਸ ਬਾਰੇ ਟਰੱਕ ਚਾਲਕ ਇਸਰਾਇਲ ਪੁੱਤਰ ਇਤਜਾਰ ਪਿੰਡ ਜਵਾਲਾਪੁਰ ਤਹਿਸੀਲ ਬਹਾਦਰਪੁਰ ਜ਼ਿਲ੍ਹਾ ਹਰਿਦੁਆਰ ਨੇ ਦੱਸਿਆ ਕਿ ਉਹ ਟਰੱਕ ਯੂ. ਕੇ. 08 ਸੀ. 8886 ਵਿਚ ਹਰਿਦੁਆਰ ਤੋਂ ਹੁਸ਼ਿਆਰਪੁਰ ਪਲਾਸਟਿਕ ਦੀਆਂ ਪਾਈਪਾਂ ਲੈ ਕੇ ਜਾ ਰਿਹਾ ਸੀ | ਜਦੋਂ ਸਵੇਰੇ 5 ਵਜੇ ਦੇ ਕਰੀਬ ਉਕਤ ਸਥਾਂਨ 'ਤੇ ਪਹੁੰਚਿਆਂ ਤਾਂ ਅਚਾਨਕ ਕੋਈ ਅਵਾਰਾ ਪਸ਼ੂ ਗੱਡੀ ਅੱਗੇ ਆ ਗਿਆ, ਜਿਸ ਨੂੰ ਬਚਾਉਣ ਲਈ ਜਦੋਂ ਗੱਡੀ ਨੂੰ ਬਰੇਕ ਮਾਰੀ ਤਾਂ ਗੱਡੀ ਦਾ ਅਗਲਾ ਹਿੱਸਾ ਸੜਕ ਦੇ ਕਿਨਾਰੇ ਪੋਲੀ ਪਈ ਮਿੱਟੀ ਵਿਚ ਫਸ ਗਿਆ ਤੇ ਪਿਛਲਾ ਹਿੱਸਾ ਖਤਨਾ ਵੱਲ ਉੱਤਰ ਗਿਆ | ਸਫੈਦੇ ਦੇ ਦਰਖਤ ਹੋਣ ਕਾਰਨ ਗੱਡੀ ਪਲਟਣ ਤੋਂ ਬਚ ਗਈ | ਸੜਕ ਸਰੁੱਖਿਆ ਫੋਰਸ ਦੇ ਜਵਾਨ ਮੌਕੇ 'ਤੇ ਪਹੁੰਚੇ ਜਿਨਾਂ ਨੇ ਡਰਾਇਵਰ ਦਾ ਹਾਲ-ਚਾਲ ਜਾਣਿਆਂ |

ਪਿਛਲੀ ਖ਼ਬਰ ਅਮਰਦੀਪ ਕਾਲਜ ਮੁਕੰਦਪੁਰ ਵਿਖੇ 'ਵਿਸ਼ਵ ਪੁਸਤਕ ਦਿਵਸ' ਮਨਾਇਆ <br/> ਅਗਲੀ ਖ਼ਬਰ ਜ਼ਿਲਾ ਪ੍ਰੀਸ਼ਦ ਦੀ ਕੱਚੀ ਸੜਕ ਆਸਰੋਂ ਤੱਕ ਪੱਕੀ ਕੀਤੀ ਜਾਵੇ- ਕਿਸਾਨ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।