21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਮਾਜਿਕ ਆਗੂਆਂ ਦੇ ਸਨਮਾਨ ਹਿਤ ਬੰਗਾ 'ਚ ਕਰਾਇਆ ਸਨਮਾਨ ਸਮਾਗਮ <br/>

ਆਗੂਆਂ ਨੂੰ 'ਲੋਕ ਆਵਾਜ਼ ਪੁਰਸਕਾਰ' ਪ੍ਰਦਾਨ ਕਰਨ ਮੌਕੇ ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ | ਤਸਵੀਰ : ਕਰਮ ਲਧਾਣਾ <br/> 29-04-2026
ਬੰਗਾ, 27 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਲੋਕਾਂ ਦੇ ਦੁੱਖ ਦਰਦ ਵੰਡਾਉਣ ਅਤੇ ਲੋਕ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਨ ਵਾਲੇ ਸਮਾਜਿਕ ਆਗੂਆਂ ਦਾ ਬੰਗਾ ਵਿਖੇ ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ 'ਲੋਕ ਆਵਾਜ਼ ਪੁਰਸਕਾਰ' ਨਾਲ ਸਨਮਾਨ ਕੀਤਾ ਗਿਆ | ਸਨਮਾਨ ਦੌਰਾਨ ਇਨ੍ਹਾਂ ਆਗੂਆਂ ਨੂੰ ਹਾਰ ਪਹਿਨਾਏ ਗਏ ਅਤੇ ਸਨਮਾਨ ਪੱਤਰ ਪ੍ਰਦਾਨ ਕੀਤੇ ਗਏ, ਸਨਮਾਨ ਸਮੱਗਰੀ ਵਿੱਚ ਪੁਸਤਕਾਂ ਵੀ ਸ਼ਾਮਲ ਸਨ | ਸਨਮਾਨਿਤ ਹੋਣ ਵਾਲੇ ਆਗੂਆਂ ਵਿੱਚ ਕੁਲਵਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਬੈਂਸ, ਜਸਬੀਰ ਦੀਪ, ਜੋਗਿੰਦਰ ਸਿੰਘ ਕੁੱਲੇਵਾਲ, ਬਗ਼ੀਚਾ ਸਿੰਘ, ਤੀਰਥ ਰਸੂਲਪੁਰੀ ਤੇ ਬੂਟਾ ਸਿੰਘ ਮਹਿਮੂਦਪੁਰ ਸ਼ਾਮਲ ਸਨ | ਪ੍ਰਬੰਧਕਾਂ ਵੱਲੋਂ ਇਹਨਾਂ ਆਗੂਆਂ ਦੇ ਜੀਵਨ ਸਫ਼ਰ ਅਤੇ ਇਹਨਾਂ ਵਲੋਂ ਲੋਕਾਂ ਲਈ ਕੀਤੇ ਜਾ ਰਹੇ ਸੰਘਰਸ਼ ਬਾਰੇ ਦੱਸਿਆ ਗਿਆ | ਇਹ ਆਗੂ ਵੱਖ-ਵੱਖ ਜਥੇਬੰਦੀਆਂ ਦੇ ਬੈਨਰ ਹੇਠ ਸਮਾਜਿਕ ਮੁੱਦਿਆਂ 'ਤੇ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਦੇ ਆ ਰਹੇ ਹਨ | ਸਮਾਜਿਕ ਸਾਂਝ ਸੰਸਥਾ ਬੰਗਾ ਦੇ ਮੁਖੀ ਸੁਰਜੀਤ ਮਜਾਰੀ ਦੀ ਅਗਵਾਈ ਵਿੱਚ ਇਹ ਸਨਮਾਨ ਰਸਮਾਂ ਨਿਭਾਈਆਂ ਗਈਆਂ | ਉਹਨਾਂ ਨੇ ਕਿਹਾ ਕਿ ਤਪਸ਼ ਤੇ ਠੰਢ 'ਚ ਦਰੀਆਂ 'ਤੇ ਬੈਠ ਕੇ ਹਾਕਮਾਂ ਨਾਲ ਮੱਥਾ ਲਾਉਣਾ ਸੌਖਾ ਨਹੀਂ ਹੁੰਦਾ | ਇਨ੍ਹਾਂ ਆਗੂਆਂ ਨੇ ਸਮਾਜਿਕ ਤਬਦੀਲੀ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ | ਉਹਨਾਂ ਕਿਹਾ ਕਿ ਅਜਿਹੇ ਆਗੂ ਸਮਾਜ ਦਾ ਮਾਣ ਹੁੰਦੇ ਹਨ, ਜਿਹੜੇ ਲੋਕਾਂ ਦੀ ਆਵਾਜ਼ ਬਣ ਕੇ ਸਦਾ ਮੈਦਾਨ ਵਿੱਚ ਉੱਤਰੇ ਰਹਿੰਦੇ ਹਨ | ਉਕਤ ਆਗੂਆਂ ਨੇ ਸੰਸਥਾ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਸਾਂਝੇ ਰੂਪ ਵਿੱਚ ਸੁਨੇਹਾ ਦਿੱਤਾ ਕਿ ਜੀਵਨ ਅੰਦਰ ਸਥਾਪਤੀਆਂ ਅਤੇ ਸਹੂਲਤਾਂ ਦੀ ਹੋਂਦ ਸਮੇਂ ਦੀ ਕਸਵੱਟੀ 'ਤੇ ਹੱਕ-ਸੱਚ ਦਾ ਨਿਤਾਰਾ ਕਰਨ ਨਾਲ ਹੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਕਸਵੱਟੀ ਨੂੰ ਸਮਤੋਲ ਬਣਾਉਣ ਲਈ ਨਿੱਜਵਾਦ ਤੇ ਮਾਇਆ ਮੋਹ 'ਚ ਫਸੇ ਹਾਕਮਾਂ ਨੂੰ ਸੰਘਰਸ਼ ਕਰਕੇ ਜਗਾਉਣਾ ਪੈਂਦਾ ਹੈ |

ਪਿਛਲੀ ਖ਼ਬਰ ਦਰਸ਼ਨ ਅਕੈਡਮੀ ਸਕੂਲ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਇੰਡੋ-ਅਫ਼ਰੀਕਨ ਕਲਚਰਜ਼ ਫੈਸਟ ਦੀ ਕੀਤੀ ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।