ਦਸੂਹਾ, 28 ਅਪ੍ਰੈਲ (ਕੌਸ਼ਲ)-ਡੇਰਾ ਸੱਚਖੰਡ ਬੱਲਾ ਵਿਖੇ ਤਰਲੋਕ ਸਿੰਘ ਸਾਹੀ ਨੇ ਹਾਜ਼ਰੀ ਭਰਦਿਆਂ ਦਰਸ਼ਨ ਕੀਤੇ ਗਏ ਅਤੇ ਸੰਤ 108 ਬਾਬਾ ਨਿਰੰਜਨ ਦਾਸ ਮੁਖੀ ਡੇਰਾ ਸੱਚਖੰਡ ਬੱਲਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ | ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਡੇਰਾ ਸਾਹਿਬ ਦੀ ਮਹੱਤਤਾ ਅਤੇ ਅਧਿਆਤਮਿਕ ਵਿਰਾਸਤ ਬਾਰੇ ਵੀ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਸਥਾਨ ਮਨੁੱਖ ਨੂੰ ਸਹੀ ਰਸਤੇ 'ਤੇ ਚੱਲਣ ਅਤੇ ਸਮਾਜ ਸੇਵਾ ਵੱਲ ਪ੍ਰੇਰਿਤ ਕਰਦੇ ਹਨ | ਸੰਤ ਨਿਰੰਜਨ ਦਾਸ ਨੇ ਸਭ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਮਹਿੰਦਰਪਾਲ ਸਿੰਘ, ਸਿਮਰਨਜੀਤ ਸਿੰਘ ਸਾਹੀ (ਯੂਥ ਕਾਂਗਰਸ) ਸਮੇਤ ਹੋਰ ਸਾਥੀ ਵੀ ਮੌਜੂਦ ਸਨ | ਇਸ ਮੌਕੇ ਅਧਿਆਤਮਿਕ ਮਾਹੌਲ ਅਤੇ ਭਗਤੀ ਭਾਵਨਾ ਦੇ ਦਰਸ਼ਨ ਹੋਏ, ਜਿਸ ਨਾਲ ਸਾਰਿਆਂ ਨੇ ਮਨ ਦੀ ਸ਼ਾਂਤੀ ਮਹਿਸੂਸ ਕੀਤੀ |