15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ ਤਹਿਤ 'ਆਪ' ਆਗੂਆਂ ਨੇ ਕੀਤਾ ਪਿੰਡਾਂ ਦਾ ਤੂਫਾਨੀ ਦੌਰਾ

ਅਜੀਤ ਡੈਸਕ 30-04-2026

ਨਵਾਂਸ਼ਹਿਰ/ਬੰਗਾ, 29 ਅਪ੍ਰੈਲ (ਜਸਬੀਰ ਸਿੰਘ ਨੂਰਪੁਰ, ਧਰਮਵੀਰ ਪਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਚਾਰ ਸਾਲਾਂ 'ਚ ਹੀ ਪੂਰਾ ਕਰ ਦਿਖਾਇਆ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਜਰਨੈਲ ਸਿੰਘ ਨੰਗਲ ਪ੍ਰਦੇਸ਼ ਜਨਰਲ ਸਕੱਤਰ ਐੱਸ. ਸੀ. ਵਿੰਗ ਪੰਜਾਬ ਤੇ ਇੰਚਾਰਜ ਦੋਆਬਾ ਜੋਨ ਨੇ ਪਿੰਡ ਨੂਰਪੁਰ ਵਿਖੇ ਗੱਲਬਾਤ ਕਰਦਿਆਂ ਕੀਤਾ | ਉਹ ਇੱਥੇ ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ ਦੇ ਤਹਿਤ ਕੀਤੇ ਪ੍ਰੋਗਰਾਮ ਦੌਰਾਨ ਆਏ ਹੋਏ ਸਨ | ਉਨ੍ਹਾਂ ਦੇ ਨਾਲ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਅੱੈਸ.ਸੀ. ਵਿੰਗ ਵੀ ਹਾਜਰ ਸਨ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਹਰ ਵਾਅਦਾ 4 ਸਾਲ ਵਿੱਚ ਹੀ ਪੂਰਾ ਕਰ ਦਿੱਤਾ ਹੈ | ਜਲਦ ਹੀ ਪੰਜਾਬ ਦੀਆਂ ਮਹਿਲਾਵਾਂ ਨੂੰ ਵੀ ਕੀਤੇ ਵਾਅਦੇ ਅਨੁਸਾਰ ਇੱਕ ਹਜਾਰ ਅਤੇ 1500 ਰੁਪਏ ਮਿਲਣ ਜਾ ਰਿਹਾ ਹੈ | ਇਸ ਮੌਕੇ ਉਹਨਾਂ ਕਿਹਾ ਕਿ ਉਹ ਹੁਣ ਪਾਰਟੀ ਦੇ ਨੁਮਾਇੰਦੇ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਫੀਡਬੈਕ ਲੈ ਰਹੇ ਹਨ ਕਿ ਕੋਈ ਹੋਰ ਕਮੀ ਪੇਸ਼ੀ ਤਾਂ ਨਹੀਂ ਜਿਹੜੀ ਸਰਕਾਰ ਪੂਰੀ ਨਹੀਂ ਕਰ ਸਕੀ ਅਤੇ ਉਹ ਇਹ ਸਾਰੀ ਰਿਪੋਰਟ ਉੱਪਰ ਹਾਈ ਕਮਾਂਡ ਨੂੰ ਦੇਣਗੇ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪਾਰਟੀ ਦੇ ਨੁਮਾਇੰਦੇ ਵੋਟਾਂ ਤੋਂ ਪਹਿਲਾਂ ਲੋਕਾਂ ਤੱਕ ਪਹੁੰਚ ਕਰ ਰਹੇ ਹਨ | ਇਸ ਮੌਕੇ ਸੋਹਨ ਲਾਲ ਢੰਡਾ ਨੇ ਕਿਹਾ ਕਿ ਪੰਜਾਬ ਦੇ ਸਕੂਲ ਦੇਸ਼ ਭਰ 'ਚੋਂ ਇਕ ਨੰਬਰ 'ਤੇ ਆਏ ਹਨ, 28 ਹਜ਼ਾਰ ਪੱਕੇ ਅਧਿਆਪਕਾਂ ਦੀ ਭਰਤੀ ਕੀਤੀ ਹੈ ਅਤੇ ਵਿਸ਼ਵ ਪੱਧਰੀ ਸਿਖਲਾਈ ਲਈ ਪਿ੍ੰਸੀਪਲਾਂ ਤੇ ਅਧਿਆਪਕਾਂ ਨੂੰ ਫਿਨਲੈਂਡ, ਸਿੰਘਾਪੁਰ ਅਤੇ ਆਈ.ਆਈ.ਐੱਮ. 'ਚ ਟ੍ਰੇਨਿੰਗ ਕੈਂਪਾਂ 'ਚ ਭੇਜਿਆ ਹੈ | ਇਸੇ ਤਰ੍ਹਾਂ ਮੁਫ਼ਤ ਤੇ ਕੈਸ਼ਲਸ ਇਲਾਜ ਲਈ 10 ਲੱਖ ਦੇ ਕਾਰਡ ਬਣਾਏ ਗਏ ਹਨ | ਇਸੇ ਤਰਾਂ ਪਿੰਡਾਂ ਵਿੱਚ ਨੌਜਵਾਨਾਂ ਦੇ ਖੇਡਣ ਲਈ ਲਗਪਗ 9000 ਦੇ ਆਧੁਨਿਕ ਪੇਂਡੂ ਖੇਡ ਮੈਦਾਨ ਬਣਾਏ ਜਾ ਰਹੇ ਹਨ | 40 ਹਜਾਰ ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦਾ ਮੁੜ ਨਿਰਮਾਣ ਕੀਤਾ ਗਿਆ ਹੈ | ਕਿਸਾਨਾਂ ਨੂੰ ਦਿਨ ਸਮੇਂ ਅੱਠ ਘੰਟੇ ਨਿਰੰਤਰ ਬਿਜਲੀ ਮਿਲ ਰਹੀ ਹੈ | ਪੰਜਾਬ ਦੇ 90 ਫੀਸਦੀ ਘਰਾਂ ਨੂੰ ਹੁਣ ਜ਼ੀਰੋ ਬਿਲ ਬਿਜਲੀ ਦੇ ਆ ਰਹੇ ਹਨ | ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਇਤਿਹਾਸਿਕ ਕਾਰਵਾਈ ਕਰਕੇ 95 ਹਜ਼ਾਰ ਤਸਕਰਾਂ ਨੂੰ ਹੁਣ ਤੱਕ ਗਿ੍ਫਤਾਰ ਕੀਤਾ ਗਿਆ ਹੈ | ਨਸ਼ਾ ਛਡਾਉ ਕੇਂਦਰਾਂ ਦੀ ਸਮਰੱਥਾ ਨੂੰ ਲਗਭਗ ਚਾਰ ਗੁਣਾ ਵਧਾਇਆ ਗਿਆ ਹੈ | ਪੰਜਾਬ ਦੇ ਸਕੂਲਾਂ ਵਿੱਚ ਵਿਸ਼ੇਸ਼ ਨਸ਼ਾ ਵਿਰੋਧੀ ਪਾਠਕ੍ਰਮ ਸ਼ੁਰੂ ਕੀਤਾ ਗਿਆ ਹੈ | ਗੈਂਗਸਟਰਾਂ ਦੇ ਵਾਰ ਮੁਹਿੰਮ ਤਹਿਤ 14,700 ਤੋ ਵੱਧ ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰਕੇ ਜੇਲਾਂ 'ਚ ਡੱਕਿਆ ਜਾ ਚੁੱਕਾ ਹੈ | ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਕੰਮਾਂ ਦਾ ਖੁਲਾਸਾ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦਾ ਪੰਜਾਬ ਵਿਚ ਗਠਨ ਕੀਤਾ ਗਿਆ ਹੈ | 50 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਏ.ਸੀ ਬੱਸਾਂ ਰਾਹੀਂ ਮੁਫ਼ਤ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ | ਇੱਕ ਕਰੋੜ ਦੀ ਸਨਮਾਨ ਰਾਸ਼ੀ ਸ਼ਹੀਦ ਸੈਨਿਕਾਂ ਦੇ ਪਰਿਵਾਰ ਨੂੰ ਦਿੱਤੀ ਗਈ ਹੈ ਅਤੇ ਹੋਰ ਬਹੁਤ ਸਾਰੇ ਵਾਅਦੇ ਲੋਕਾਂ ਨਾਲ ਪੂਰੇ ਕੀਤੇ ਗਏ ਹਨ | ਇਸ ਮੌਕੇ ਗੁਰਸੇਵ ਸਿੰਘ ਬਲਾਕ ਪ੍ਰਧਾਨ ਕਿਸਾਨ ਵਿੰਗ, ਡਾ. ਨਵਕਾਂਤ ਭਰੋਮਜਾਰਾ, ਪੰਚ ਬਲਵੀਰ ਕੌਰ, ਗੁਰਸੇਵ ਸਿੰਘ ਉਪ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਪੰਚ ਹਰਜਿੰਦਰ ਸਿੰਘ, ਪੰਚ ਸੁਰਿੰਦਰ ਸਿੰਘ, ਅਵਤਾਰ ਚੰਦ, ਸੁਖਵਿੰਦਰ ਕੌਰ, ਗੁਰਮੁਖ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੇਹੜੀ ਵਰਕਰ ਯੂਨੀਅਨ ਹੜਤਾਲ ਕਰਕੇ ਪਹਿਲੀ ਮਈ ਦੇ ਸਮਾਗ਼ਮ 'ਚ ਹੋਵੇਗੀ ਸ਼ਾਮਿਲ ਅਗਲੀ ਖ਼ਬਰ ਗਊਆਂ ਵਾਲੇ ਇਕ ਦਿਵਯ ਮਹਾਂਪੁਰਸ਼ ਸਨ ਜਿਨ੍ਹਾਂ ਦੀ ਉਪਮਾ ਸ਼ਬਦਾਂ ਵਿਚ ਨਹੀਂ- ਮਹੰਤ ਦਿਯਾ ਸਾਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।