15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਉਪਕਾਰ ਸੁਸਾਇਟੀ ਧੀਆਂ-ਪੁੱਤਰਾਂ ਲਈ ਮੁਫਤ ਟ੍ਰੇਨਿੰਗ ਪ੍ਰੋਗਰਾਮ ਰੱਖੇਗੀ ਜਾਰੀ

ਅਜੀਤ ਡੈਸਕ 30-04-2026
ਨਵਾਂਸ਼ਹਿਰ, 29 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਉਪਕਾਰ ਸੋਸਾਇਟੀ ਧੀਆਂ ਤੇ ਪੁੱਤਰਾਂ ਦੀ ਆਤਮ ਨਿਰਭਰਤਾ ਤੇ ਨਿੱਤ ਪ੍ਰਤੀ ਦਿਨ ਦੀਆਂ ਘਰੇਲੂ ਲੋੜਾਂ ਵਾਸਤੇ ਮੁਫ਼ਤ ਟ੍ਰੇਨਿੰਗ ਕੋਰਸ ਚੱਲਦੇ ਰੱਖੇਗੀ | ਜਿਸ ਤਰ੍ਹਾਂ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਹਰ ਮਹਿਲਾ ਇਨਸਟਰਕਟਰ ਦੁਆਰਾ ਉਪਲੱਬਧ ਕਰਵਾਈ ਜਾ ਰਹੀ ਹੈ | ਬਾਰਵੀਂ ਦੀਆਂ ਵਿਦਿਆਰਥਣਾਂ ਤੋਂ ਬਾਅਦ ਹੁਣ ਗਿਆਰਵੀਂ ਦੀਆਂ ਸਫਲਤਾ ਸਹਿਤ ਟ੍ਰੇਨਿੰਗ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ, ਉਪਰੰਤ ਅਗਲੀ ਟ੍ਰੇਨਿੰਗ ਆਰੰਭ ਕੀਤੀ ਜਾਵੇਗੀ | ਇਸੇ ਤਰ੍ਹਾਂ ਪੁੱਤਰਾਂ ਲਈ ਟ੍ਰੇਨਿੰਗ ਪ੍ਰੋਗਰਾਮ ਉਲੀਕੇ ਗਏ ਹਨ | ਇਹ ਜਾਣਕਾਰੀ ਚੰਡੀਗੜ੍ਹ ਰੋਡ 'ਤੇ ਗੁਰੂ ਨਾਨਕ ਨਗਰ ਵਿਖੇ ਗਿਰਨ ਭਵਨ 'ਚ ਜੇ.ਐਸ ਗਿੱਦਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਨਰਲ ਸਕੱਤਰ ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ ਵਲੋਂ ਸਾਂਝੀ ਕੀਤੀ ਗਈ | ਮੀਟਿੰਗ ਵਲੋਂ ਵੱਖ-ਵੱਖ ਪਿੰਡਾਂ ਵਿੱਚ ਨਵ-ਜਨਮੀਆਂ ਬੱਚੀਆਂ ਦੀ ਲੋਹੜੀ ਪਾਉਣ ਦੇ ਕਾਰਜਾਂ ਨੂੰ ਉਤਸ਼ਾਹਜਨਕ ਹੁੰਗਾਰੇ 'ਤੇ ਤਸੱਲੀ ਪ੍ਰਗਟ ਕੀਤੀ ਗਈ | ਜਾਗਰੂਕਤਾ ਮੰਤਵ ਨਾਲ ਹਰ ਸਾਲ ਵਾਂਗ ਇਸ ਵਾਰ ਵੀ“ਏਕ ਨੂਰ ਸਵੈ ਸੇਵੀ ਸੋਸਾਇਟੀ ਪਠਲਾਵਾ ਦੇ ਸਹਿਯੋਗ ਨਾਲ ਇਸ ਸਾਲ ਕਰੀਬ ਇਕ ਸੌ ਨਵ-ਜਨਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ | ਹੜ• ਪ੍ਰਭਾਵਿਤ ਲੋਕਾਂ ਲਈ ਰਮਦਾਸ ਜ਼ਿਲ੍ਹਾ ਸ੍ਰੀ ਅੰਮਿ੍ਤਸਰ, ਧਰਮਕੋਟ ਜ਼ਿਲ੍ਹਾ ਗੁਰਦਾਸਪੁਰ ਤੇ ਸੁਲਤਾਨਪੁਰ ਲੋਧੀ ਦੇ ਨਜਦੀਕ ਪ੍ਰਭਾਵਿਤ ਪਿੰਡਾਂ ਵਿੱਚ ਵਿਤੀ ਸਹਾਇਤਾ ਵੰਡ 'ਤੇ ਤਸੱਲੀ ਪ੍ਰਗਟ ਕੀਤੀ ਗਈ | ਪ੍ਰਧਾਨ ਜੇ.ਐਸ.ਗਿੱਦਾ ਵਲੋਂ ਤਿੰਨ ਮਹੀਨੇ ਲਈ ਵਿਸ਼ੇਸ਼ ਛੁੱਟੀ ਸਰਵਸੰਮਤੀ ਨਾਲ ਪ੍ਰਵਾਨ ਕੀਤੀ ਗਈ | ਇਸ ਦੌਰਾਨ ਮਾ. ਨਰਿੰਦਰ ਸਿੰਘ ਭਾਰਟਾ ਨੂੰ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ | ਡਾ. ਅਜੇ ਬੱਗਾ ਰਿਟਾ: ਸਿਵਲ ਸਰਜਨ ਨੂੰ ਸੋਸਾਇਟੀ ਦੇ ਬਤੌਰ ਐਡਵਾਈਜਰ ਨਾਮਜ਼ਦ ਕੀਤਾ ਗਿਆ | ਇਸ ਮੌਕੇ ਸਤਨਾਮ ਸਿੰਘ ਵਲੋਂ ਆਪਣਾ ਪੰਜਾਬ ਐਨ.ਆਰ.ਆਈ ਕਲੱਬ”ਚੱਕ ਗੁਰੂ ਵਲੋਂ ਸ਼ਾਨਦਾਰ ਖੇਡ ਸਟੇਡੀਅਮ ਅਤੇ 37 ਖਿਡਾਰੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਦੀ ਸੇਵਾ ਵਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਦੀ ਹਾਊਸ ਵਲੋਂ ਪ੍ਰਸੰਸਾ ਕੀਤੀ ਗਈ | ਸੋਸਾਇਟੀ ਵਲੋਂ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਜਾਗਰੂਕਤਾ ਪ੍ਰੋਜੈਕਟ ਕਰਨ ਦੀ ਤਜਵੀਜ਼ ਪ੍ਰਵਾਨ ਕੀਤੀ ਗਈ | ਮੀਟਿੰਗ ਵਿੱਚ ਜੇ.ਐਸ ਗਿੱਦਾ, ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ, ਮਾ. ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਹਰਬੰਸ ਕੌਰ, ਡਾ. ਅਵਤਾਰ ਸਿੰਘ ਦੇਣੋਵਾਲ ਕਲਾਂ, ਬਹਾਦਰ ਸਿੰਘ ਸੁੱਜੋਂ, ਸਤਨਾਮ ਸਿੰਘ ਚੱਕ ਗੁਰੂ, ਰਾਜਿੰਦਰ ਕੌਰ ਗਿੱਦਾ, ਮੁਕੇਸ਼ ਕਾਹਮਾ, ਨੀਲਮ ਮੌਰੀਆ, ਪਰਮਜੀਤ ਸਿੰਘ ਮੌਜੂਦ ਰਹੇ |
ਪਿਛਲੀ ਖ਼ਬਰ ਪ੍ਰੀਅੰਕਾ ਨੇ ਪੰਜਾਬ ਯੂਨੀਵਰਸਿਟੀ ਵਿਚੋਂ ਕੀਤਾ ਪਹਿਲਾ ਸਥਾਨ ਹਾਸਿਲ ਅਗਲੀ ਖ਼ਬਰ ਤਲਵੰਡੀ ਜੱਟਾਂ ਵਿਖੇ ਕਾਂਗਰਸ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।