13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ

ਅਜੀਤ ਡੈਸਕ 01-05-2026
2 ਗ੍ਰਾਮ ਹੈਰੋਇਨ ਸਮੇਤ 3 ਕਾਬੂ
ਨਵਾਂਸ਼ਹਿਰ, 30 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਐੱਸ. ਆਈ. ਕੇਵਲ ਕਿ੍ਸ਼ਨ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਬੰਗਾ ਰੋਡ ਨਵਾਂਸ਼ਹਿਰ ਤੋਂ ਹੁੰਦੇ ਹੋਏ ਫੋਕਲ ਪੁਆਇਟ ਤੋਂ ਦੱਖਣ ਸਾਈਡ ਬੰਦ ਪਏ ਸਟੋਰ ਪਾਸ ਪੁੱਜਾ ਤਾਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਆਪਣਾ ਨਾਂਅ ਯਾਦਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਮਹਾਲੋਂ ਥਾਣਾ ਸਿਟੀ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਜਿਸ ਵੱਲੋਂ ਸੁੱਟੀ ਹੋਈ ਲਿਫਾਫੀ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਉਸ ਪਾਸੋਂ 2 ਗ੍ਰਾਮ ਹੈਰੋਇਨ ਬ੍ਰਾਮਦ ਹੋਈ |
ਹੈਰੋਇਨ ਬਰਾਮਦ
ਨਵਾਂਸ਼ਹਿਰ-ਏ. ਐੱਸ. ਆਈ. ਜਸਵਿੰਦਰ ਪਾਲ ਅਨੁਸਾਰ ਉਹ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਾਹਨਾਂ ਦੇ ਸਬੰਧ 'ਚ ਥਾਣਾ ਤੋਂ ਨਹਿਰ ਸੂਆ ਦੇ ਨਾਲ-ਨਾਲ ਪਿੰਡ ਹਿਆਲਾ ਤੋਂ ਹੁੰਦੇ ਹੋਏ ਕਰਿਆਮ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਹਿਆਲਾ ਧਾਰਮਿਕ ਜਗਾ ਪਾਸ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸਨੇ ਆਪਣਾ ਨਾਮ ਸੈਮੂਅਲ ਕੁਮਾਰ ਉਰਫ ਸੈਮੂਅਲ ਪੁੱਤਰ ਅਮਰਜੀਤ ਵਾਸੀ ਪਿੰਡ ਹਿਆਲਾ ਥਾਣਾ ਸਦਰ ਨਵਾਂਸ਼ਹਿਰ ਦੱਸਿਆ | ਜਿਸ ਵੱਲੋਂ ਸੁੱਟੀ ਮੋਮੀ ਪਾਰਦਰਸ਼ੀ ਲਿਫਾਫੀ ਦੀ ਤਲਾਸ਼ੀ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਤਾਂ ਪਾਰਦਾਰਸ਼ੀ ਲਿਫਾਫੀ ਵਿੱਚੋਂ 02 ਗ੍ਰਾਮ ਹੈਰੋਇਨ ਬਰਾਮਦ ਹੋਈ |
4 ਗ੍ਰਾਮ ਹੈਰੋਇਨ ਫੜ੍ਹੀ
ਨਵਾਂਸ਼ਹਿਰ-ਏ. ਐੱਸ.ਆਈ ਅਮਰਜੀਤ ਕੌਰ ਅਨੁਸਾਰ ਉਹ ਜਦੋਂ ਮੁਕੰਦਪੁਰ ਤੋਂ ਹੋ ਕੇ ਜਗਤਪੁਰ ਰੋਡ 'ਤੇ ਗਸ਼ਤ ਕਰਦੇ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਕਮਰਾ ਬੱਸ ਅੱਡਾ ਜਗਤਪੁਰ ਪਾਸ ਪੁੱਜੀ ਤਾਂ ਗੱਡੀ ਦੀ ਰੌਸ਼ਨੀ ਵਿੱਚ ਦੇਖਿਆ ਕਿ ਇੱਕ ਆਦਮੀ ਬੱਸ ਅੱਡਾ ਕਰਮਾ ਦੇ ਬਾਹਰ ਖੜ੍ਹਾ ਸੀ ਜਿਸ ਨੇ ਯਕਦਮ ਲਾਗੇ ਆਈ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕਿ ਆਪਣੇ ਸੱਜੇ ਹੱਥ ਵਿੱਚ ਫੜ੍ਹੀ ਵਜ਼ਨਦਾਰ ਮੋਮੀ ਲਿਫਾਫੀ ਕਰਮਾ ਪਾਸ ਘਾਹ ਫੂਸ ਵੱਲ ਸੁੱਟ ਦਿੱਤੀ ਤੇ ਆਪ ਅੰਦਰ ਨੂੰ ਖਿਸਕਣ ਗਿਆ, ਜਿਸ ਨੂੰ ਕਾਬੂ ਕੀਤਾ ਤੇ ਨਾਂਅ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਅਮਿਤ ਕੁਮਾਰ ਉਰਫ ਸੋਨੂੰ ਪੁੱਤਰ ਧਰਮਪਾਲ ਸਿੰਘ ਵਾਸੀ ਕਾਈਆ ਮੁਹੱਲਾ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਦੱਸਿਆ ਜਿਸ ਪਾਸੋਂ 4 ਗ੍ਰਾਮ ਹੈਰੋਇਨ ਬ੍ਰਾਮਦ ਹੋਈ |
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਆਧਾਰ ਕਾਰਡ ਅਪਡੇਸ਼ਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਬਜ਼ੁਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।