13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਆਧਾਰ ਕਾਰਡ ਅਪਡੇਸ਼ਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਬਜ਼ੁਰਗ

ਅਜੀਤ ਡੈਸਕ 01-05-2026
ਕਾਠਗੜ੍ਹ, 30 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਦੇਸ਼ ਵਿਚ ਹਰ ਸਰਕਾਰੀ ਤੇ ਗ਼ੈਰ ਸਰਕਾਰੀ ਕੰਮ ਆਧਾਰ ਕਾਰਡ ਤੋਂ ਬਿਨਾਂ ਨਹੀਂ ਹੋ ਸਕਦਾ ਅਤੇ ਆਧਾਰ ਕਾਰਡ ਭਾਰਤ ਵਾਸੀ ਦੀ ਅਸਲੀ ਪਹਿਚਾਣ ਵੀ ਹੈ | ਜਦੋਂ ਵੀ ਕਿਸੇ ਨੇ ਆਧਾਰ ਕਾਰਡ 'ਚ ਕੋਈ ਅਪਡੇਸ਼ਨ ਕਰਵਾਉਣੀ ਹੁੰਦੀ ਹੈ ਤਾਂ ਉਸ ਨੂੰ ਸੇਵਾ ਕੇਂਦਰ ਜਾਂ ਡਾਕਘਰ ਵਿਚ ਜਾ ਕੇ ਫ਼ੀਸ ਦੇ ਨਾਲ ਫਾਰਮ ਭਰਨਾ ਪੈਂਦਾ ਹੈ | ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਲਈ ਸਭ ਤੋਂ ਜਿਆਦਾ ਪ੍ਰੇਸ਼ਾਨੀ ਬਜ਼ੁਰਗਾਂ ਨੂੰ ਆ ਰਹੀ ਹੈ ਕਿਉਂਕਿ ਕੰਪਿਊਟਰ ਨਾ ਤਾਂ ਉਨ੍ਹਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਚੁੱਕਦਾ ਹੈ ਅਤੇ ਨਾ ਹੀ ਅੱਖਾਂ ਨੂੰ ਸਿਲੈਕਟ ਕਰਦਾ ਹੈ ਜਿਸ ਕਾਰਨ ਬਜ਼ੁਰਗ ਖੱਜਲ ਖੁਆਰ ਹੁੰਦੇ ਹੋਏ ਜਿੱਥੇ ਵਾਰ-ਵਾਰ ਸੇਵਾ ਕੇਂਦਰਾਂ ਜਾਂ ਡਾਕ ਘਰਾਂ ਦੇ ਗੇੜੇ ਲਾ ਰਹੇ ਹਨ ਉਥੇ ਹੀ ਆਧਾਰ ਕਾਰਡ ਅਪਡੇਟ ਨਾ ਹੋਣ ਕਾਰਨ ਉਹ ਸਰਕਾਰੀ ਤੇ ਗੈਰ ਸਰਕਾਰੀ ਕੰਮ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ | ਆਧਾਰ ਕਾਰਡ ਤੋਂ ਬਿਨਾ ਸਰਕਾਰੀ ਤੇ ਗੈਰ ਸਰਕਾਰੀ ਕੰਮ ਨਾ ਹੋਣ ਕਰਕੇ ਬਜ਼ੁਰਗ ਭਾਰੀ ਪ੍ਰੇਸ਼ਾਨੀ ਵਿੱਚ ਪਏ ਰਹਿੰਦੇ ਹਨ ਪਰੰਤੂ ਬਜ਼ੁਰਗਾਂ ਦੀ ਇਸ ਪ੍ਰੇਸ਼ਾਨੀ ਦਾ ਪ੍ਰਸ਼ਾਸਨ ਜਾਂ ਸਰਕਾਰਾਂ ਨੂੰ ਕੋਈ ਲੈਣਾ ਦੇਣਾ ਨਹੀਂ | ਆਮ ਦੇਖਿਆ ਜਾਂਦਾ ਹੈ ਕਿ ਜਦੋਂ ਵਿਅਕਤੀ ਬਜ਼ੁਰਗ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਦੀਆਂ ਉਂਗਲੀਆਂ ਦਾ ਮਾਸ ਢਿੱਲਾ ਪੈ ਜਾਂਦਾ ਹੈ ਅਤੇ ਖੂਨ ਦਾ ਦੌਰਾ ਵੀ ਘੱਟ ਹੋ ਜਾਂਦਾ ਹੈ ਜਿਸ ਕਾਰਨ ਉਂਗਲੀਆਂ ਦੀ ਨਿਸ਼ਾਨ ਕੰਪਿਊਟਰ ਨਹੀਂ ਚੁੱਕਦਾ ਜਦਕਿ ਬਜ਼ੁਰਗ ਅਵਸਥਾ ਕਰਕੇ ਬਹੁਤਿਆਂ ਦੀਆਂ ਅੱਖਾਂ ਦੇ ਅਪਰੇਸ਼ਨ ਹੋ ਚੁੱਕੇ ਹਨ ਜਾਂ ਲੈਂਨਜ ਪੈ ਚੁੱਕੇ ਹਨ | ਲੋਕਾਂ ਦੀ ਪ੍ਰਸ਼ਾਸਨ ਅਤੇ ਸਰਕਾਰਾਂ ਤੋਂ ਮੰਗ ਹੈ ਕਿ ਬਜ਼ੁਰਗਾਂ ਦੇ ਆਧਾਰ ਕਾਰਡ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਵਾਰ-ਵਾਰ ਅਪਡੇਟ ਕਰਾਉਣ ਲਈ ਖੱਜਲ ਖੁਆਰ ਨਾ ਹੋਣ ਅਤੇ ਉਹ ਵੱਖ-ਵੱਖ ਸਕੀਮਾਂ ਦਾ ਲਾਭ ਲੈਂਦੇ ਰਹਿਣ |
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ ਅਗਲੀ ਖ਼ਬਰ ਪਿੰਡ ਸੁੱਜੋਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।