13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਅਵਤਾਰ ਦਿਵਸ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 01-05-2026
ਰੱਤੇਵਾਲ, 30 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਸਤਿਗੁਰੂ ਗੰਗਾ ਨੰਦ ਜੀ ਦੇ ਅਵਤਾਰ ਦਿਵਸ ਦੇ ਸਬੰਧ ਵਿਚ ਸਮੂਹ ਸੰਗਤਾਂ ਵਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਸੰਗਤਾਂ ਵਲੋਂ ਸਭ ਤੋਂ ਅੱਗੇ ਰਸਤੇ ਨੂੰ ਸਾਫ਼ ਕਰਦੇ ਹੋਏ ਝਾੜੂ ਲਗਾਏ ਗਏ ਅਤੇ ਬੈਂਡ ਬਾਜਿਆਂ ਨਾਲ ਪਿੱਛੇ ਲੜਕੀਆਂ ਕਲਸ਼ ਲੈ ਕੇ ਚੱਲ ਰਹੀਆਂ ਸਨ | ਸੰਗਤਾਂ ਵੱਲੋਂ ਆਪਣੇ ਟਰੈਕਟਰ-ਟਰਾਲੀਆਂ ਅਤੇ ਕਾਰਾਂ ਨੂੰ ਫੁੱਲਾਂ ਨਾਲ ਸਜਾ ਕੇ ਇਸ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ ਗਿਆ | ਕਲਸ਼ ਯਾਤਰਾ ਦੇ ਨਾਲ-ਨਾਲ ਸਾਧੂ ਸੰਤ ਅਤੇ ਮਹਾਂਪੁਰਖ ਚੱਲ ਰਹੇ ਸਨ | ਟਰੈਕਟਰਾਂ-ਟਰਾਲੀਆਂ 'ਤੇ ਮਹਾਰਾਜ ਗੰਗਾ ਨੰਦ, ਮਹਾਰਾਜ ਲਾਲ ਦਾਸ, ਮਹਾਰਾਜ ਵਿਦਿਆਨੰਦ, ਮਹਾਰਾਜ ਗ਼ਰੀਬ ਦਾਸ, ਮਹਾਰਾਜ ਕਬੀਰ ਜੀ ਦੇ ਸਰੂਪ ਦੀਆਂ ਝਲਕੀਆਂ ਆਕਰਸ਼ਣ ਦਾ ਕੇਂਦਰ ਰਹੀਆਂ | ਸ਼ੋਭਾ ਯਾਤਰਾ ਪਿੰਡ ਜੱਟ ਮਾਜਰੀ, ਗਹਲੋ, ਬਰੇਤਾ, ਮੇਨ ਚੌਂਕ ਰੱਤੇਵਾਲ ਤੇ ਡਾ. ਅੰਬੇਡਕਰ ਨਗਰ ਰੱਤੇਵਾਲ ਤੋਂ ਹੁੰਦੀ ਹੋਈ ਸਤਲੋਕ ਧਾਮ ਰੱਤੇਵਾਲ ਵਿਖੇ ਪਹੁੰਚੀ | ਸ਼ੋਭਾ ਯਾਤਰਾ ਦਾ ਸਮੂਹ ਇਲਾਕਾ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ | ਸੰਗਤਾਂ ਵਲੋਂ ਡੀ. ਜੇ. ਅਤੇ ਕੀਰਤਨ ਮੰਡਲੀਆਂ ਵੱਲੋਂ ਗੁਰੂ ਮਹਾਰਾਜ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਅਤੇ ਸਮੂਹ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਭਜਨਾਂ 'ਤੇ ਭੰਗੜੇ ਪਾ ਕੇ ਰੱਤੇਵਾਲ ਧਾਮ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ | ਹਜ਼ਾਰਾਂ ਦੀ ਗਿਣਤੀ ਵਿਚ ਠਾਠਾ ਮਾਰਦੇ ਇਕੱਠ ਨੇ ਮਹਾਰਾਜ ਗੰਗਾ ਨੰਦ ਜੀ ਪ੍ਰਤੀ ਆਪਣੀ ਸੱਚੀ ਸ਼ਰਧਾ ਨਾਲ ਇਸ ਸ਼ੋਭਾ ਯਾਤਰਾ ਵਿਚ ਹਿੱਸਾ ਲੈ ਕੇ ਆਪਣੇ ਜੀਵਨ ਨੂੰ ਸਫਲ ਕੀਤਾ |
ਪਿਛਲੀ ਖ਼ਬਰ ਨਵਾਂਸ਼ਹਿਰ 'ਚ ਅਕਾਲੀ ਦਲ ਨੇ ਬਿਜਲੀ ਦਫ਼ਤਰ ਮੂਹਰੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਹੈਰੋਇਨ ਪੀਂਦਾ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।