ਨਵਾਂਸ਼ਹਿਰ, 30 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਸਾਹਿਤ ਸਭਾ ਰਜਿ. ਨਵਾਂਸ਼ਹਿਰ ਵਲੋਂ ਗਾਇਕ ਪਾਲੀ ਦੇਤਵਾਲੀਆ ਦੇ ਹੋਣਹਾਰ ਇਕਲੌਤੇ ਸਪੁੱਤਰ ਮਨਜੋਤ ਸਿੰਘ (35) ਦੀ ਦਿਲ ਦਾ ਦੌਰਾ ਪੈ ਜਾਣ ਨਾਲ ਬੇਵਕਤੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਪੰਜਾਬ ਸਾਹਿਤ ਸਭਾ ਦੇ ਸਮੂਹ ਮੈਂਬਰਾਂ ਨੇ ਪਾਲੀ ਦੇਤਵਾਲੀਆ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਜਿੱਥੇ ਪਾਲੀ ਦੇਤਵਾਲੀਆ ਨੂੰ ਵੱਡੀ ਸੱਟ ਵੱਜੀ ਹੈ ਉੱਥੇ ਸਾਹਿਤ ਪ੍ਰੇਮੀਆਂ ਦੇ ਦਿਲਾਂ ਨੂੰ ਵੀ ਬੜੀ ਵੱਡੀ ਠੇਸ ਪਹੁੰਚੀ ਹੈ | ਕਿਉਂਕਿ ਬੇਵਕਤੀ ਮੌਤ ਮਨਜੋਤ ਸਿੰਘ ਨੂੰ ਆਪਣੇ ਕਲਾਵੇ ਲੈ ਕੇ ਸਦਾ ਦੀ ਨੀਂਦ ਸੁਲਾ ਗਈ | ਇਸ ਮੌਕੇ ਪੰਜਾਬ ਸਾਹਿਤ ਸਭਾ ਦੇ ਪ੍ਰਧਾਨ ਦਰਸ਼ਨ ਦਰਦੀ, ਚੇਅਰਮੈਨ ਮਨਮੋਹਨ ਸਿੰਘ ਗੁਲਾਟੀ, ਵਾਸਦੇਵ ਪਰਦੇਸੀ, ਦੇਸ ਰਾਜ ਬਾਲੀ, ਵੀਨਾ ਸ਼ਰਮਾ, ਬਹਾਦਰ ਚੰਦ ਅਰੋੜਾ, ਜਸਪ੍ਰੀਤ ਸਿੰਘ ਬਾਜਵਾ, ਮਲਕੀਅਤ ਕੌਰ ਜੰਗੀ ਅਤੇ ਸ਼ਮਾ ਮੱਲ੍ਹਣ ਆਦਿ ਹਾਜ਼ਰ ਸਨ |