ਪਿੰਡਾਂ 'ਚ ਸ਼ਹਿਰ ਦੀ ਤਰਜ਼ 'ਤੇ ਵਿਕਾਸ ਕੰਮਾਂ ਨੂੰ ਦਿੱਤੀ ਤਰਜੀਹ- ਚੇਅਰਮੈਨ ਜਲਾਲਪੁਰ
ਅਜੀਤ ਡੈਸਕ
01-05-2026
ਇਨ੍ਹਾਂ ਕਲੀਨਿਕਾਂ ਵਿੱਚ ਮਰੀਜਾਂ ਨੂੰ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਨੈਸ਼ਨਲ ਹਾਈਵੇ 'ਤੇ ਹੋਣ ਵਾਲੇ ਐਕਸੀਡੈਂਟਾ ਨੂੰ ਠੱਲ੍ਹ ਪਾਉਣ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਜੋ ਕਿ 100 ਗਜ਼ ਦੀ ਦੂਰੀ 'ਤੇ ਤਾਇਨਾਤ ਰਹਿੰਦੇ ਹਨ | ਹਾਦਸਾ ਹੋਣ ਦੀ ਸੂਰਤ ਵਿੱਚ ਤੁਰੰਤ ਮੌਕੇ 'ਤੇ ਪਹੁੰਚ ਕੇ ਜਖ਼ਮੀਆਂ ਨੂੰ ਫਸਟ ਏਡ ਦੇਣ ਤੋਂ ਬਾਅਦ ਤੁਰੰਤ ਹਸਪਤਾਲ ਭਰਤੀ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਲੱਖਾਂ ਅਜਾਈਾ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਅਹਿਮ ਯਤਨ ਕੀਤਾ ਹੈ | ਸਤਨਾਮ ਜਲਾਲਪੁਰ ਨੇ ਕਿਹਾ ਕਿ ਮਾਨ ਸਰਕਾਰ ਨੇ ਹਰ ਪਰਿਵਾਰ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਦਸ ਲੱਖ ਦੇ ਮੁਫ਼ਤ ਇਲਾਜ ਵਾਲਾ ਕਾਰਡ ਹਰ ਇੱਕ ਘਰ ਦੇ ਸਾਰੇ ਮੈਬਰਾਂ ਨੂੰ ਬਣਾ ਕੇ ਇਲਾਜ਼ ਕਰਵਾਉਣ ਲਈ ਅਹਿਮ ਯੋਗਦਾਨ ਦਿੱਤਾ |