13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਚੱਕਗੁਰੂ ਤੋਂ ਡੇਰਾ ਭਰੋਮਜਾਰਾ ਤੱਕ ਸ਼ੋਭਾ ਯਾਤਰਾ ਸਜਾਈ

ਅਜੀਤ ਡੈਸਕ 01-05-2026
ਬਹਿਰਾਮ, 30 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾਂ ਤੋਂ ਆਪਣੇ ਜੀਵਨ ਦੀ ਸੇਧ ਲੈਣੀ ਚਾਹੀਦੀ ਹੈ | ਇਹ ਸ਼ਬਦ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਨੇ ਪਿੰਡ ਚੱਕਗੁਰੂ ਤੋਂ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਡੇਰਾ ਭਰੋਮਜਾਰਾ ਤੱਕ ਬਾਬਾ ਸਾਹਿਬ ਨੂੰ ਸਮਰਪਿਤ ਸਜਾਈ ਸ਼ੋਭਾ ਯਾਤਰਾ ਮੌਕੇ ਸੰਗਤਾਂ ਨੂੰ ਆਖੇ | ਉਕਤ ਸ਼ੋਭਾ ਦਾ ਡੇਰੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਕਿਸ਼ੋਰੀ ਲਾਲ ਸਰਪੰਚ ਚੱਕਗੁਰੂ ਨੇ ਜਿੱਥੇ ਸਾਰਿਆਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੇ 6 ਸਭ ਤੋਂ ਤੇਜ਼ ਦਿਮਾਗ ਲੋਕਾਂ ਵਿੱਚੋਂ ਇਕ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਇੱਕੋ ਇਕ ਭਾਰਤੀ, ਮਹਿਲਾਵਾਂ ਤੇ ਦੱਬੇ ਕੁਚਲੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਬੇਹਤਰ ਜ਼ਿੰਦਗੀ ਜਿਉਣ ਦਾ ਮੌਕਾ ਦੇਣ ਵਾਲੇ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਨ | ਜਿਨ੍ਹਾਂ ਪੂਰੀ ਜ਼ਿੰਦਗੀ ਸਾਡੇ ਲਈ ਸ਼ੰਘਰਸ਼ ਕੀਤਾ ਸਾਨੂੰ ਉਨ੍ਹਾਂ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ | ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਕਿਸ਼ੋਰੀ ਲਾਲ ਸਰਪੰਚ ਚੱਕਗੁਰੂ, ਲਖਵੀਰ ਪਾਲ ਸਰਪੰਚ ਭਰੋਮਜਾਰਾ, ਬਲਿਹਾਰ ਰਾਮ ਪ੍ਰਧਾਨ ਗੁਰੂ ਘਰ ਚੱਕਗੁਰੂ, ਲੈਕ: ਰਾਮ ਲੁਭਾਇਆ ਕਲਸੀ, ਹਰਜਿੰਦਰ ਪਾਲ ਜਿੰਦੀ ਬਾਬਾ, ਕੇਵਲ ਰਾਮ, ਹਰਭਜਨ ਰਾਮ, ਮੱਖਣ ਰਾਮ, ਡਾ.ਉਂਕਾਰ ਚੱਕਗੁਰੂ, ਦੇਸ ਰਾਜ, ਸੱਤਪਾਲ ਇਟਲੀ, ਥਾਣੇਦਾਰ ਸਰਬਜੀਤ ਕੁਮਾਰ, ਰਾਮ ਪਾਲ, ਜੋਤੀ ਪੰਚ, ਜਨਕ ਰਾਜ ਪੰਚ, ਕੁਲਵਿੰਦਰ ਕੁਮਾਰ ਪੰਚ, ਬੀਬੀ ਸੁਰਜੀਤ ਕੌਰ, ਡਾ. ਸਤਨਾਮ ਜੌਹਲ, ਮੋਨੂੰ, ਮੰਗਾ, ਦੀਪਾ ਭਰੋਮਜਾਰਾ, ਮਦਨ ਲਾਲ, ਕੁਲਵਿੰਦਰ ਅੰਬੇਡਕਰੀ ਭੁੱਲਾਰਾਈ, ਨੰਬਰਦਾਰ ਰੂਪ ਲਾਲ ਸੇਖੇ, ਡਾ. ਕਿਰਪਾਲ ਸਿੰਘ, ਨੀਲਮ ਕੁਮਾਰੀ, ਸਰਬਜੀਤ ਕੌਰ, ਰਾਜਵੰਤ ਕੌਰ, ਮਨਦੀਪ ਕੌਰ, ਜਸਵੀਰ ਕੌਰ, ਮਨਜੀਤ ਕੌਰ, ਪਲਵਿੰਦਰ ਕੌਰ, ਮਮਤਾ ਰਾਣੀ, ਰਮਨਦੀਪ ਕੌਰ, ਰੇਖਾ ਰਾਣੀ ਆਦਿ ਹਾਜਰ ਸਨ |
ਪਿਛਲੀ ਖ਼ਬਰ ਮਾਊਾਟ ਕਾਰਮਲ ਸਕੂਲ ਬਲਾਚੌਰ ਦਾ 10ਵੀਂ ਤੇ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਖੁੱਲ੍ਹੇ ਬੋਰਵੈਲਾਂ ਨੂੰ ਢੱਕ ਕੇ ਰੱਖਿਆ ਜਾਵੇ- ਪਠਲਾਵਾ ਸੰਸਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।