15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅੰਤਰ ਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਸੀ.ਪੀ.ਆਈ ਐੱਮ ਦੇ ਦਫ਼ਤਰ ਵਿਖੇ ਝੰਡਾ ਲਹਿਰਾਇਆ

ਅਜੀਤ ਡੈਸਕ 02-05-2026
ਬਲਾਚੌਰ, 1 ਮਈ (ਦੀਦਾਰ ਸਿੰਘ ਬਲਾਚੌਰੀਆ)- ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਸੀ.ਪੀ.ਆਈ (ਐਮ) ਦੇ ਤਹਿਸੀਲ ਪੱਧਰੀ ਦਫ਼ਤਰ ਦੀ ਇਮਾਰਤ ਉੱਪਰ ਕਮਿਊਨਿਸਟਾਂ ਦਾ ਅੰਤਰਰਾਸ਼ਟਰੀ ਝੰਡਾ ਝੁਲਾਇਆ ਗਿਆ | ਇਸ ਮੌਕੇ ਸੀ.ਪੀ.ਆਈ. ਐਮ ਦੇ ਤਹਿਸੀਲ ਸਕੱਤਰ ਕਾਮਰੇਡ ਪ੍ਰੇਮ ਰੱਕੜ ਨੇ ਕਿਹਾ ਕਿ ਮਜ਼ਦੂਰ ਜਮਾਤ ਦਾ ਸੰਘਰਸ਼ ਜਿੱਤ ਪ੍ਰਾਪਤ ਕਰੇਗਾ | ਅੰਤਰਰਾਸ਼ਟਰੀ ਸਾਮਰਾਜੀ ਅਤੇ ਦੇਸ਼ ਦੇ ਪੂੰਜੀਪਤੀ, ਕਾਰਪੋਰੇਟ ਘਰਾਣੇ, ਸਰਮਾਏਦਾਰ ਆਪਣੀ ਪੂੰਜੀ ਵਿੱਚ ਅਥਾਹ ਇਜ਼ਾਫਾ ਕਰਨ ਲਈ ਲਗਾਤਾਰ ਮਜ਼ਦੂਰ ਵਰਗ ਉੱਤੇ ਅੱਤਿਆਚਾਰ ਕਰ ਰਹੇ ਹਨ | ਮਜ਼ਦੂਰ ਵਿਰੋਧੀ ਕਾਨੂੰਨ ਬਣਾਏ ਗਏ ਹਨ, ਮਜ਼ਦੂਰ ਪੱਖੀ 29 ਕਾਨੂੰਨ ਸਮਾਪਤ ਕਰਕੇ ਉਦਯੋਗਪਤੀ ਪੱਖੀ 4 ਕਿਰਤ ਕੋਡ ਲਾਗੂ ਕੀਤੇ ਗਏ ਹਨ | ਸਾਥੀ ਰੱਕੜ ਨੇ ਮਜ਼ਦੂਰ ਜਮਾਤ ਨੂੰ ਅਪੀਲ ਕੀਤੀ ਕਿ ਉਹ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਅਤੇ ਸੰਘਰਸ਼ ਨੂੰ ਤੇਜ਼ ਕਰਕੇ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾਵੇ |
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਸਿਹਤ ਸੈਂਟਰ ਰੈਲਮਾਜਰਾ 'ਚ ਛਾਤੀ ਦੇ ਰੋਗਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਅਗਲੀ ਖ਼ਬਰ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਉੜਾਪੜ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।