15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਿਹਤ ਵਿਭਾਗ ਦੀ ਟੀਮ ਨੇ ਸਿਹਤ ਸੈਂਟਰ ਰੈਲਮਾਜਰਾ 'ਚ ਛਾਤੀ ਦੇ ਰੋਗਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ

ਅਜੀਤ ਡੈਸਕ 02-05-2026
ਕਾਠਗੜ੍ਹ, 1 ਮਈ (ਹਰਸਿਮਰਨ ਜੋਤ ਸਿੰਘ ਕਲੇਰ) - ਸਰਕਾਰੀ ਹਸਪਤਾਲ ਬਲਾਚੌਰ ਦੀ ਟੀਬੀ ਰੋਗਾਂ ਦੀ ਟੀਮ ਨੇ ਪਿੰਡ ਰੈਲ ਮਾਜਰਾ ਦੇ ਸਿਹਤ ਸੈਂਟਰ ਵਿੱਚ ਛਾਤੀ ਦਰਦ ਦੇ ਰੋਗੀਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਐਕਸਰੇ ਲੈਣ ਤੋਂ ਬਾਅਦ ਸਹੀ ਇਲਾਜ ਕਰਵਾਉਣ ਲਈ ਕਿਹਾ | ਮਰੀਜ਼ਾਂ ਨੂੰ ਦੱਸਿਆ ਗਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਟੀਬੀ ਰੋਗਾਂ ਦੀ ਸ਼ਿਕਾਇਤ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ | ਇਹ ਰੋਗ ਇਲਾਜ਼ ਯੋਗ ਹੈ | ਇਸਦਾ ਇਲਾਜ ਸਰਕਾਰ ਵਲੋਂ ਮੁਫ਼ਤ ਕੀਤਾ ਜਾਂਦਾ ਹੈ | ਟੀਮ ਵਿੱਚ ਡਾ. ਅਰੁਣ ਦੱਤ, ਸਰਸ ਮੈਡਮ, ਸੀ.ਐਚ.ਓ ਗੁਰਪ੍ਰੀਤ ਕੌਰ, ਸੀ.ਐਚ.ਓ ਪ੍ਰਭਜੋਤ, ਆਸ਼ਾ ਰਾਣੀ ਐਮ.ਪੀ.ਐਚ ਵਰਕਰ, ਗੁਰਦੀਪ ਸਿੰਘ, ਪਰਮਜੀਤ ਸਿੰਘ ਐਮ.ਪੀ.ਐਚ ਵਰਕਰ, ਆਸ਼ਾ ਵਰਕਰ ਪ੍ਰੀਤਮ ਕੌਰ, ਉਰਮਿਲਾ ਦੇਵੀ, ਕਸ਼ਮੀਰ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਡਰਾਈਵਰ ਨਾਮਜ਼ਦ ਅਗਲੀ ਖ਼ਬਰ ਅੰਤਰ ਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਸੀ.ਪੀ.ਆਈ ਐੱਮ ਦੇ ਦਫ਼ਤਰ ਵਿਖੇ ਝੰਡਾ ਲਹਿਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।