13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਰੌਜ਼ਾ-ਏ-ਪੰਜ ਪੀਰ ਦੇਨੋਵਾਲ ਕਲਾਂ ਵਿਖੇ ਲੱਖ ਦਾਤਾ ਪੀਰ ਦੇ ਜਨਮ ਦਿਨ 'ਤੇ ਸੂਫ਼ੀਆਨਾ ਮਹਿਫਲ ਸਜਾਈ

ਅਜੀਤ ਡੈਸਕ 04-05-2026
ਬੰਗਾ, 3 ਮਈ (ਕਰਮ ਲਧਾਣਾ)-ਰੌਜ਼ਾ-ਏ-ਪੰਜ ਪੀਰ ਪਿੰਡ ਦੇਨੋਵਾਲ ਕਲਾਂ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਬਾਬਾ ਦੀ ਅਗਵਾਈ 'ਚ ਸਮੂਹ ਪੰਚਾਇਤ, ਪਿੰਡ ਦੀ ਨੌਜਵਾਨ ਸਭਾ, ਇਲਾਕਾ ਤੇ ਨਗਰ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਲੱਖਦਾਤਾ ਪੀਰ ਜੀ ਦੇ ਜਨਮ ਦਿਨ 'ਤੇ ਸੂਫੀਆਨਾ ਕਲਾਮ ਦੀ ਰਾਤਰੀ ਮਹਿਫਿਲ ਸਜਾਈ | ਜਿਸ ਦੌਰਾਨ ਸੂਫੀ ਗਾਇਕ ਬਲਵਿੰਦਰ ਬੈਂਸ ਨੇ ਮਾਰਫਤ ਦੀ ਰੰਗਣ ਵਾਲੀਆਂ ਸੂਫੀ ਰਚਨਾਵਾਂ ਗਾ ਕੇ ਮਹਿਫਲ ਵਿਚ ਯਾਦਗਾਰੀ ਰੰਗ ਭਰ ਦਿੱਤਾ | ਇਸ ਮੌਕੇ ਬਾਬਾ ਰਘੂਭਿੰਦਰ ਸਿੰਘ ਬਿੱਟੂ ਬਾਬਾ ਦੀ ਅਗਵਾਈ ਵਿਚ ਸੰਗਤਾਂ ਨੇ ਪੀਰਾਂ ਦੇ ਜਨਮ ਦਿਨ 'ਤੇ ਕੇਕ ਕੱਟਿਆ ਤੇ ਭਰਪੂਰ ਖੁਸ਼ੀਆਂ ਮਨਾਈਆਂ | ਇਸ ਮਹਿਫਿਲ ਵਿਚ ਰੌਜ਼ੇ ਦੇ ਸੇਵਾਦਾਰ ਨੌਜਵਾਨਾਂ ਤੇ ਸ਼ਰਧਾਲੂਆਂ ਤੋਂ ਇਲਾਵਾ ਆਲੇ-ਦੁਆਲੇ ਦੇ ਇਲਾਕੇ ਤੋਂ ਸੰਗਤਾਂ ਸ਼ਾਮਿਲ ਸਨ, ਜਿਨ੍ਹਾਂ ਵਿਚ ਪਿੰਡ ਦੀ ਪੰਚਾਇਤ ਦੇ ਨੁਮਾਇੰਦੇ, ਪਤਵੰਤੇ ਹਾਜ਼ਰ ਸਨ | ਇਸ ਮੌਕੇ ਤਰਲੋਚਨ ਸਿੰਘ, ਜਸਦੀਪ ਸਿੰਘ ਜੱਸੂ ਹੋਰ ਅਨੇਕਾਂ ਸੰਗਤਾਂ, ਸੰਤ ਮਹਾਂਪੁਰਸ਼ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕਰ ਰਹੀ ਹੈ ਵੱਡੇ ਉਪਰਾਲੇ-ਬਿ੍ਗੇਡੀਅਰ ਰਾਜ... ਅਗਲੀ ਖ਼ਬਰ ਮਕਸੂਦਪੁਰ-ਸੂੰਢ ਮੰਡੀ 'ਚੋਂ ਕਣਕ ਦੀ ਚੁਕਾਈ ਦਾ ਕੰਮ ਸ਼ੁਰੂ-ਜਗਜੀਤ ਸਿੰਘ ਬਲਾਕੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।