ਕਾਠਗੜ੍ਹ, 10 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਦੋ ਨੌਰਵੁੱਡ ਸਕੂਲ, ਚਾਹਲ ਦੀ ਮੈਨੇਜਮੈਂਟ ਨੇ ਇਹ ਦੱਸਦਿਆਂ ਮਾਣ ਮਹਿਸੂਸ ਕੀਤਾ ਕਿ ਸਾਡੀਆਂ ਚਾਰ ਵਿਦਿਆਰਥਣਾਂ ਕਿ੍ਤਿਕਾ, ਪ੍ਰਨਿਧੀ ਚੌਧਰੀ, ਮਾਹੀ ਤੇ ਦਾਨਵੀ ਚੌਧਰੀ ਦੀ ਚੋਣ ਜ਼ਿਲ੍ਹਾ ਕਿ੍ਕਟ ਟੀਮ ਲਈ ਕੀਤੀ ਗਈ ਹੈ | ਮੈਨੇਜਮੈਂਟ ਨੇ ਅੱਗੇ ਦੱਸਦਿਆਂ ਕਿਹਾ ਕਿ ਇਹ ਇਨ੍ਹਾਂ ਵਿਦਿਆਰਥੀਆਂ ਦਾ ਖੇਡ ਪ੍ਰਤੀ ਸਮਰਪਣ, ਸਖ਼ਤ ਮਿਹਨਤ ਤੇ ਜਨੂੰਨ ਦਾ ਨਤੀਜਾ ਹੈ ਤੇ ਇਸ ਸਫਲਤਾ ਪਿੱਛੇ ਇਨ੍ਹਾਂ ਦੇ ਕੋਚਾਂ ਦਾ ਵੀ ਪੂਰਾ ਯੋਗਦਾਨ ਹੈ | ਨੌਰਵੁੱਡ ਸਕੂਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਵਚਨਬੱਧ ਹੈ |