08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਇਨਵੈਸਟਿਚਰ ਸਮਾਗਮ ਕਰਵਾਇਆ

ਅਜੀਤ ਡੈਸਕ 11-05-2026
ਬੰਗਾ, 10 ਮਈ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਸੈਸ਼ਨ 2026-27 ਲਈ ਨਵੇਂ ਚੁਣੇ ਗਏ ਸੀਨੀਅਰ ਤੇ ਜੂਨੀਅਰ ਸਟੂਡੈਂਟ ਕੌਂਸਲ ਮੈਂਬਰਾਂ ਦੇ ਸਨਮਾਨ ਵਿਚ ਇਨਵੈਸਟਿਚਰ ਸਮਾਗਮ ਕਰਵਾਇਆ | ਇਹ ਸਮਾਗਮ ਸਕੂਲ ਲਈ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ ਕਿਉਂਕਿ ਇਸ ਮੌਕੇ 'ਤੇ ਪਹਿਲੀ ਵਾਰ ਜੂਨੀਅਰ ਸਟੂਡੈਂਟ ਕੌਂਸਲ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦੇਸ਼ ਬੱਚਿਆਂ ਵਿਚ ਛੋਟੀ ਉਮਰ ਤੋਂ ਹੀ ਨੇਤਿ੍ਤਵ ਗੁਣ, ਅਨੁਸ਼ਾਸਨ, ਆਤਮਵਿਸ਼ਵਾਸ, ਇਮਾਨਦਾਰੀ ਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਰਨਾ ਹੈ | ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਸਨਮਾਨਿਤ ਸਵਾਗਤ ਨਾਲ ਹੋਈ | ਇਸ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਲਈ ਆਗਿਆ ਲਈ ਗਈ | ਦੀਪ ਪ੍ਰਜਵਲਨ ਤੇ ਮਧੁਰ ਸਰਸਵਤੀ ਵੰਦਨਾ ਨੇ ਪੂਰੇ ਮਾਹੌਲ ਨੂੰ ਆਧਿਆਤਮਿਕ ਅਤੇ ਸ਼ਾਂਤਮਈ ਬਣਾ ਦਿੱਤਾ | ਸਮਾਗਮ ਵਿਚ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਸੁਰੀਲਾ ਸਵਾਗਤ ਗੀਤ ਸਮਾਗਮ ਦੀ ਖੂਬਸੂਰਤੀ ਵਿਚ ਹੋਰ ਵੀ ਚਾਰ ਚੰਦ ਲਗਾ ਗਿਆ | ਸਮਾਗਮ ਦਾ ਸਭ ਤੋਂ ਮਹੱਤਵਪੂਰਨ ਤੇ ਰੋਮਾਂਚਕ ਪਲ ਨਵੇਂ ਚੁਣੇ ਗਏ ਕੌਂਸਲ ਮੈਂਬਰਾਂ ਨੂੰ ਪਿ੍ੰਸੀਪਲ ਮੈਡਮ ਵਲੋਂ ਬੈਜ ਤੇ ਸੈਸ਼ ਪ੍ਰਦਾਨ ਕਰਨਾ ਰਿਹਾ | ਸੀਨੀਅਰ ਸਟੂਡੈਂਟ ਕੌਂਸਲ ਵਿਚ ਜਮਾਤ 12ਵੀਂ (ਕਮਰਸ) ਦੀ ਵਿਦਿਆਰਥਣ ਹਰਸ਼ਰਨ ਕੌਰ ਨੂੰ ਪ੍ਰੈਜ਼ੀਡੈਂਟ, ਜਮਾਤ 12ਵੀਂ (ਸਾਇੰਸ) ਦੀ ਮਨਪ੍ਰੀਤ ਕੌਰ ਨੂੰ ਵਾਈਸ ਪ੍ਰੈਜ਼ੀਡੈਂਟ, ਜੈਕਰਨ ਸਿਨਾਨ ਨੂੰ ਹੈੱਡ ਬੁਆਏ ਅਤੇ ਮਾਨਿਆ ਗਿਰਧਰ ਨੂੰ ਹੈੱਡ ਗਰਲ ਨਿਯੁਕਤ ਕੀਤਾ | ਅਰਸ਼ਦੀਪ ਕੌਰ ਨੂੰ ਵਾਈਸ ਹੈੱਡ ਗਰਲ ਬਣਾਇਆ | ਇਸ ਤੋਂ ਇਲਾਵਾ ਜਸਲੀਨ ਕੌਰ ਨੂੰ ਸਪੋਰਟਸ ਕੈਪਟਨ (ਗਰਲਜ਼) ਦੀ ਜ਼ਿੰਮੇਵਾਰੀ ਸੌਂਪੀ ਗਈ | ਜੂਨੀਅਰ ਸਟੂਡੈਂਟ ਕੌਂਸਲ ਵਿਚ ਅਵਨੂਰ ਸਿੰਘ ਨੂੰ ਹੈੱਡ ਬੁਆਏ, ਗੁਰਨਾਜ਼ ਕੌਰ ਨੂੰ ਹੈੱਡ ਗਰਲ ਤੇ ਯੁਵਰਾਜ ਸਿੰਘ ਨੂੰ ਸਪੋਰਟਸ ਕੈਪਟਨ ਨਿਯੁਕਤ ਕੀਤਾ | ਇਸ ਤੋਂ ਇਲਾਵਾ ਜੀਨਲ ਲੂਥਰਾ ਨੂੰ ਵਰਡਜ਼ਵਰਥ ਹਾਊਸ ਕੈਪਟਨ, ਹਰਮਨਪ੍ਰੀਤ ਕੌਰ ਨੂੰ ਸ਼ੈਕਸਪੀਅਰ ਹਾਊਸ ਕੈਪਟਨ, ਗੁਰਸੀਰਤ ਕੌਰ ਨੂੰ ਏਮਿਲੀ ਬਰੋਂਤੇ ਹਾਊਸ ਕੈਪਟਨ ਤੇ ਜੈਸਦੀਪ ਬੰਗੜ ਨੂੰ ਜੇਨ ਆਸਟਿਨ ਹਾਊਸ ਕੈਪਟਨ ਬਣਾਇਆ ਗਿਆ | ਸਾਰੇ ਕੌਂਸਲ ਮੈਂਬਰਾਂ ਨੇ ਵਿਦਿਆਲਿਆ ਦੀ ਮਰਯਾਦਾ ਨੂੰ ਕਾਇਮ ਰੱਖਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣ ਦੀ ਸਹੰੁ ਚੁਕਾਈ | ਪਿ੍ੰਸੀਪਲ ਮੈਡਮ ਨੀਨਾ ਭਾਰਦਵਾਜ ਨੇ ਆਪਣੇ ਸੰਦੇਸ਼ ਵਿਚ ਉਨ੍ਹਾਂ ਨੇ ਨਵੇਂ ਚੁਣੇ ਗਏ ਕੌਂਸਲ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੇਤਿ੍ਤਵ ਸਿਰਫ਼ ਅਹੁਦਾ ਪ੍ਰਾਪਤ ਕਰਨ ਦਾ ਨਾਮ ਨਹੀਂ, ਸਗੋਂ ਨਿਮਰਤਾ, ਸੇਵਾ ਭਾਵਨਾ ਤੇ ਇਮਾਨਦਾਰੀ ਨਾਲ ਦੂਜਿਆਂ ਦੀ ਸਹਾਇਤਾ ਕਰਨ ਦਾ ਮਾਧਿਅਮ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਜੂਨੀਅਰ ਸਟੂਡੈਂਟ ਕੌਂਸਲ ਦੀ ਸ਼ੁਰੂਆਤ ਵਿਦਿਆਲਯ ਦੀ ਦੂਰਦਰਸ਼ੀ ਸੋਚ ਦਾ ਪ੍ਰਤੀਕ ਹੈ, ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਜ਼ਿੰਮੇਵਾਰੀਆਂ ਲਈ ਤਿਆਰ ਕਰਨ ਦੇ ਨਾਲ-ਨਾਲ ਉਨ੍ਹਾਂ 'ਚ ਆਤਮਵਿਸ਼ਵਾਸ, ਨੈਤਿਕ ਮੁੱਲ ਤੇ ਨੇਤਿ੍ਤਵ ਯੋਗਤਾਵਾਂ ਦਾ ਵਿਕਾਸ ਕਰੇਗੀ |
ਪਿਛਲੀ ਖ਼ਬਰ ਪਿੰਡ ਨੌਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਬੀ. ਐਸ. ਸੀ. ਸਮੈਸਟਰ ਤੀਜਾ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।