ਕਾਠਗੜ੍ਹ, 10 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਐਕਸ-ਸਰਵਿਸ ਵੈੱਲਫੇਅਰ ਸੁਸਾਇਟੀ ਰੱਤੇਵਾਲ ਦੀ ਇਕ ਜ਼ਰੂਰੀ ਮਹੀਨਾਵਾਰ ਮੀਟਿੰਗ ਪ੍ਰਧਾਨ ਇੰਸਪੈਕਟਰ ਹਰਮੇਸ਼ ਲਾਲ ਉਧਨੋਵਾਲ ਦੀ ਅਗਵਾਈ ਹੇਠ ਗਰਲਜ਼ ਕਾਲਜ ਰੱਤੇਵਾਲ ਵਿਚ ਹੋਈ | ਮੀਟਿੰਗ ਵਿਚ ਨਵੇਂ ਮੈਂਬਰ ਅਮਰਨਾਥ ਕਸਾਨਾ ਤੇ ਲੇਖ ਰਾਜ ਸ਼ਾਮਿਲ ਹੋਏ | ਇਸ ਮੌਕੇ ਪ੍ਰਧਾਨ ਹਰਮੇਸ਼ ਲਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਰਮਚਾਰੀਆਂ ਦਾ ਡੀ. ਏ. ਜਾਰੀ ਨਹੀਂ ਕਰ ਰਹੀ | ਉਨ੍ਹਾਂ ਕਿਹਾ ਕਿ ਜੇ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ 2027 ਦੀਆਂ ਚੋਣਾਂ ਵਿਚ ਮੁਲਾਜ਼ਮ ਇਨ੍ਹਾਂ ਦਾ ਡੱਟਵਾਂ ਵਿਰੋਧ ਕਰਨਗੇ | ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਯੁੱਗ ਵਿਚ ਲੋਕਾਂ ਨੂੰ ਵਿਆਹ ਸ਼ਾਦੀਆਂ 'ਤੇ ਵਧੇਰੇ ਖਰਚ ਨਹੀ ਕਰਨਾ ਚਾਹੀਦਾ | ਇਸ ਸੰਬੰਧੀ ਸਾਡੀ ਸੁਸਾਇਟੀ ਲੋਕਾਂ ਨੂੰ ਪਿੰਡਾਂ 'ਚ ਜਾਗਰੂਕ ਕਰੇਗੀ | ਉਨ੍ਹਾਂ ਕਿਹਾ ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਬੀਮਾਰੀ ਤੋਂ ਰੋਕਣ ਲਈ ਲੋਕਾਂ ਨੂੰ ਵਿਸ਼ੇਸ਼ ਉਪਰਾਲੇ ਕਰਨ ਦੀ ਅਹਿਮ ਲੋੜ ਹੈ | ਇਸ ਮੌਕੇ ਮੁਲਾਜ਼ਮ ਬਲਦੇਵ ਕਿ੍ਸ਼ਨ ਨੂੰ ਨੱਥਾ ਨੰਗਲ ਅਤੇ ਪਿੰਡ ਮਹਿੰਦੀਪੁਰ ਦਾ ਨੰਬਰਦਾਰ ਬਣਾਉਣ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਪ੍ਰਧਾਨ ਹਰਮੇਸ਼ ਲਾਲ, ਕਾਬਲ ਚੇਚੀ, ਰਾਜ ਖਟਾਣਾ, ਹਰਬੰਸ ਚੇਚੀ, ਲੇਖ ਰਾਜ, ਪਰਸ਼ੋਤਮ ਲਾਲ, ਅਮਰਨਾਥ ਕਸਾਨਾ, ਬਲਦੇਵ ਕਿ੍ਸ਼ਨ ਅਤੇ ਅਜੀਤ ਰਾਮ ਸਮੇਤ ਵੱਡੀ ਗਿਣਤੀ 'ਚ ਸਾਬਕਾ ਮੁਲਾਜ਼ਮ ਹਾਜ਼ਰ ਸਨ |