07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜ਼ਿਲੇ੍ਹ 'ਚੋਂ ਅੱਵਲ ਰਹੀ ਸਕੂਲ ਆਫ਼ ਐਮੀਨੈਸ ਨਵਾਂਸ਼ਹਿਰ ਦੀ ਜਸਨੀਤ ਕੌਰ

ਅਜੀਤ ਡੈਸਕ 12-05-2026
ਨਵਾਂਸ਼ਹਿਰ, 11 ਮਈ (ਜਸਬੀਰ ਸਿੰਘ ਨੂਰਪੁਰ)-ਦਸਵੀਂ ਦੀ ਪ੍ਰੀਖਿਆ 'ਚ ਲੜਕੀਆਂ ਨੇ ਇਸ ਵਾਰ ਵੀ ਵੱਡੀਆਂ ਮੱਲਾਂ ਮਾਰਦਿਆਂ ਨਵਾਂਸ਼ਹਿਰ ਦੇ ਸਕੂਲ ਆਫ਼ ਐਮੀਨੈਸ ਦੀ ਵਿਦਿਆਰਥਣ ਜਸਨੀਤ ਕੌਰ ਪੁੱਤਰੀ ਕਲਿਆਣ ਸਿੰਘ, ਜਿਸ ਨੇ ਜ਼ਿਲ੍ਹੇ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਜਸਨੀਤ ਕੌਰ ਦਾ ਸਕੂਲ ਸਟਾਫ਼ ਵਲੋਂ ਪਿ੍ੰਸੀਪਲ ਸਰਬਜੀਤ ਸਿੰਘ ਦੀ ਅਗਵਾਈ 'ਚ ਸਨਮਾਨ ਕੀਤਾ | ਪਿ੍ੰਸੀਪਲ ਸਰਬਜੀਤ ਸਿੰਘ ਨੇ ਆਖਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹੇ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਜਸਨੀਤ ਕੌਰ ਨੇ 650 'ਚੋਂ 627 ਅੰਕ ਪ੍ਰਾਪਤ ਕਰਕੇ 18ਵਾਂ ਰੈਂਕ ਤੇ 96 ਫ਼ੀਸਦੀ ਅੰਕ ਪ੍ਰਾਪਤ ਕੀਤੇ | ਜਸਨੀਤ ਕੌਰ ਨੇ ਆਖਿਆ ਕਿ ਉਨ੍ਹਾਂ ਦਾ ਸੁਪਨਾ ਪ੍ਰਸ਼ਾਸਨਿਕ ਅਧਿਕਾਰੀ ਬਣਨ ਦਾ ਹੈ | ਉਨ੍ਹਾਂ ਆਖਿਆ ਕਿ ਮੈਂ ਆਪਣੇ ਮਾਪਿਆਂ ਦਾ ਹਮੇਸ਼ਾ ਨਾਂਅ ਰੌਸ਼ਨ ਕਰਾਂਗੀ | ਉਨ੍ਹਾਂ ਆਖਿਆ ਕਿ ਇਹ ਸਭ ਮੇਰੇ ਮਾਤਾ-ਪਿਤਾ ਦੀ ਬਦੌਲਤ ਹੈ, ਜਿਨ੍ਹਾਂ ਨੇ ਮੈਨੂੰ ਚੰਗੀ ਸਿੱਖਿਆ ਤੇ ਸੰਸਕਾਰ ਦਿੱਤੇ ਹਨ | ਉਨ੍ਹਾਂ ਸਕੂਲ ਸਟਾਫ਼ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਸਕੂਲ ਵਿਚ ਜੋ ਮੈਨੂੰ ਪੜ੍ਹਾਈ ਦਾ ਪੱਧਰ ਮਿਲਿਆ ਹੈ, ਉਸ ਨਾਲ ਹੀ ਮੈਂ ਜ਼ਿਲੇ੍ਹ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਸਕੀ ਹਾਂ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਵਿਕਾਸ ਨਗਰ ਤੇ ਮਾਡਲ ਟਾਊਨ ਨਿਵਾਸੀਆਂ ਨੇ ਦਿੱਤਾ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।