04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜ਼ਿਲ੍ਹੇ ਦੇ ਸੀਨੀਅਰ ਆਗੂ ਕਾਂਗਰਸ ਛੱਡ ਕੇ ਭਾਜਪਾ 'ਚ ਹੋਏ ਸ਼ਾਮਿਲ ਅਸ਼ਵਨੀ ਸ਼ਰਮਾ ਤੇ ਸੁਨੀਲ ਜਾਖੜ ਨੇ ਕੀਤਾ ਸਵਾਗਤ

ਅਜੀਤ ਡੈਸਕ 15-05-2026

ਨਵਾਂਸ਼ਹਿਰ, 14 ਮਈ (ਜਸਬੀਰ ਸਿੰਘ ਨੂਰਪੁਰ)-ਭਾਰਤੀ ਜਨਤਾ ਪਾਰਟੀ ਦੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਕਾਰਜਕਾਰੀ ਸੂਬਾ ਪ੍ਰਧਾਨ, ਤਰੁਨ ਚੁੱਘ ਕੇਂਦਰੀ ਮਹਾਂਮੰਤਰੀ ਤੇ ਮਨੋਰੰਜਨ ਕਾਲੀਆ ਸਾਬਕਾ ਮੰਤਰੀ ਪੰਜਾਬ ਆਦਿ ਦੀ ਅਗਵਾਈ ਹੇਠ ਚੇਤ ਰਾਮ ਰਤਨ ਨਵਾਂਸ਼ਹਿਰ ਕਾਂਗਰਸ ਪਾਰਟੀ 'ਚ ਗਰਾਊਾਡ ਲੈਵਲ 'ਤੇ ਕੰਮ ਕਰਨ ਵਾਲੇ ਕਾਂਗਰਸ ਵਿਚ 37 ਸਾਲ ਤੋਂ ਟਕਸਾਲੀ ਸੇਵਾਦਾਰ ਵਜੋਂ ਅਤੇ ਚਾਰ ਵਾਰ ਕੌਂਸਲਰ ਜਿੱਤੇ, ਦੋ ਵਾਰ ਨਗਰ ਕੌਂਸਲ ਦੇ ਐਕਟਿੰਗ ਪ੍ਰਧਾਨ, ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਤੋਂ ਇਲਾਵਾ ਐਸ. ਸੀ. ਡਿਪਾਰਟਮੈਂਟ ਦੇ ਪੰਜਾਬ ਕੋਆਰਡੀਨੇਟਰ ਭਾਜਪਾ 'ਚ ਸ਼ਾਮਿਲ ਹੋ ਗਏ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਟਿਕਟ ਚਾਹਵਾਨ ਸਾਬਕਾ ਵਿਧਾਇਕ ਵਲੋਂ ਮਿਹਨਤੀ ਵਰਕਰਾਂ ਤੇ ਗਰੀਬ ਸਮਾਜ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਮਿਹਨਤੀ ਆਗੂਆਂ ਨੂੰ ਅਣਗੌਲਿਆਂ ਕਰਨ ਪਾਰਟੀ ਵਿਚ ਸਤਿਕਾਰ ਨਾ ਕਰਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕੇਦਰੀ ਮੰਤਰੀ ਦੀਆਂ ਲੋਕਾਂ ਅਤੇ ਪੰਜਾਬ ਨੂੰ ਵਿਕਾਸ ਵਜੋਂ ਪ੍ਰਫੁਲਿਤ ਕਰਨ ਦੀਆਂ ਨੀਤੀਆਂ ਕਰਕੇ ਬਿਨਾ ਸ਼ਰਤ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਨੂੰ ਕਾਂਗਰਸ 'ਚੋਂ ਟਿਕਟ ਨਾ ਮਿਲਣ ਕਰਕੇ ਅਜ਼ਾਦ ਚੋਣ ਲੜਿਆ | ਉਨ੍ਹਾਂ ਕਿਹਾ ਕਿ ਪਾਰਟੀ ਨੇ ਮੈਨੂੰ ਸਤਿਕਾਰਯੋਗ ਅਹੁਦਾ ਭਾਜਪਾ ਮੋਰਚਾ ਐਸ. ਸੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਾ ਕੇ ਨਿਵਾਣਿਆ ਨਿਵਾਜਾ ਹੈ | ਮੈਂ ਭਾਜਪਾ ਦਾ ਧੰਨਵਾਦ ਕਰਦਾ ਹਾਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਐਡਵੋਕੇਟ ਵਿਸ਼ਾਲ ਸ਼ਰਮਾ ਸਹਾਇਕ ਹਲਕਾ ਇੰਚਾਰਜ ਨਵਾਂਸ਼ਹਿਰ, ਤਜਿੰਦਰ ਸਿੰਘ ਅਟਵਾਲ ਕੋ-ਆਡੀਨੇਟਰ ਨਗਰ ਕੌਸਲ ਨਵਾਂਸ਼ਹਿਰ, ਕਰਨ ਦੀਵਾਨ ਯੂਥ ਆਗੂ, ਡਾ. ਅਸ਼ਵਨੀ ਕੁਮਾਰ ਧੀਰ ਸੀਨੀਅਰ ਆਗੂ, ਚੇਤ ਰਾਮ ਰਤਨ ਤੇ ਡਾ. ਤਜਿੰਦਰ ਸਿੰਘ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਦਾ ਨਿੱਘਾ ਸਵਾਗਤ ਕਰਦੇ ਹਾਂ | ਇਨ੍ਹਾਂ ਦੇ ਪਾਰਟੀ ਵਿਚ ਆਉਣ ਨਾਲ ਐਸ. ਸੀ. ਭਾਈਚਾਰੇ ਵਿਚ ਮਜਬੂਤੀ ਨਾਲ ਪੰਜਾਬ ਵਿਚ ਭਾਜਪਾ ਸਰਕਾਰ ਬਣੇਗੀ | ਇਸ ਮੌਕੇ ਡਾ. ਤਜਿੰਦਰ ਸਿੰਘ ਨਵਾਂਸ਼ਹਿਰ ਆਮ ਆਦਮੀ ਦੇ ਸਾਬਕਾ ਪੰਜਾਬ ਸਕੱਤਰ ਨੇ ਆਪਣੇ ਸਾਥੀਆਂ ਨਾਲ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਸਮੇਂ ਜੱਸੀ ਮਹਾਲੋਂ ਕਲਾਕਾਰ ਤੇ ਲੇਖਕ, ਕੁਲਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੀ. ਸੀ. ਨੇ ਸੰਭਾਵੀ ਹੜ੍ਹ ਰੋਕਥਾਮ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਕਮੇਟੀ ਦੀ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।