04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

300 ਤਗਮਿਆਂ ਦਾ ਅੰਕੜਾ ਪਾਰ ਕਰਨ 'ਤੇ ਵਰਲਡ ਵੈਟਰਨ ਅਥਲੀਟ ਰਬਿੰਦਰ ਸਿੰਘ ਕਲੇਰ ਸਨਮਾਨਿਤ

ਅਜੀਤ ਡੈਸਕ 15-05-2026
ਮੁਕੰਦਪੁਰ, 14 ਮਈ (ਅਮਰੀਕ ਸਿੰਘ ਢੀਂਡਸਾ)-ਵਰਲਡ ਵੈਟਰਨ ਅਥਲੀਟ ਅਤੇ ਕਲੇਰ ਅਥਲੈਟਿਕ ਅਕੈਡਮੀ ਦੇ ਸੰਚਾਲਕ ਰਬਿੰਦਰ ਸਿੰਘ ਕਲੇਰ ਦਾ ਉਨ੍ਹਾਂ ਦੇ ਪਿੰਡ ਸਰਹਾਲ ਕਾਜੀਆਂ ਵਿਖੇ ਸਨਮਾਨ ਕੀਤਾ | ਸਮਾਜ ਸੇਵੀ, ਰਿਟਾਇਰਡ ਬੈਂਕ ਅਧਿਕਾਰੀ ਤੇ ਸਾਬਕਾ ਸਰਪੰਚ ਬਿਸ਼ੰਬਰ ਲਾਲ ਦੇ ਸਪੁੱਤਰ ਨਵਦੀਪ ਸਿੰਘ ਐਸ. ਡੀ. ਓ. ਪਾਵਰਕਾਮ ਪਟਿਆਲਾ ਅਤੇ ਨੂੰ ਹ ਸੋਨੀਆ ਭਾਰਦਵਾਜ ਅਧਿਆਪਕ ਵਲੋਂ ਸੋਨੇ ਦਾ ਤਗਮਾ ਤੇ ਨਕਦ ਰਾਸ਼ੀ ਦੇ ਕੇ ਸ. ਕਲੇਰ ਦਾ ਸਨਮਾਨ ਕੀਤਾ | ਇਸ ਮੌਕੇ ਭਾਰਦਵਾਜ ਜੋੜੇ ਨੇ ਦੱਸਿਆ ਕਿ ਕਲੇਰ ਸਾਹਿਬ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਇਨੀ ਸਖ਼ਤ ਕਸਰਤ ਕਰਦੇ ਹਨ, ਜਿਸ ਨਾਲ ਅੱਜ ਦੀ ਨੌਜਵਾਨੀ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਇਨ੍ਹਾਂ ਦੀ ਸਖ਼ਤ ਘਾਲਣਾ ਨਾਲ ਪਿੰਡ ਸਰਹਾਲ ਕਾਜੀਆਂ ਦਾ ਨਾਂਅ ਵੀ ਨੈਸ਼ਨਲ ਇੰਟਰਨੈਸ਼ਨਲ ਪੱਧਰ 'ਤੇ ਉੱਚਾ ਹੋਇਆ ਹੈ ਸੋ ਸਾਨੂੰ ਇਨ੍ਹਾਂ 'ਤੇ ਮਾਣ ਹੈ ਤੇ ਅਸੀਂ ਇਨ੍ਹਾਂ ਨੂੰ ਸਨਮਾਨਿਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ | ਇਸ ਮੌਕੇ ਸਾਬਕਾ ਸਰਪੰਚ ਬਿਸ਼ੰਬਰ ਲਾਲ ਤੇ ਰਬਿੰਦਰ ਕੁਮਾਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਲੋਕਾਂ ਨੂੰ ਘਰਾਂ ਦੇ ਨੇੜੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਡਾ. ਗੀਤਾਂਜਲੀ ਸਿੰਘ ਅਗਲੀ ਖ਼ਬਰ ਡੀ. ਸੀ. ਨੇ ਸੰਭਾਵੀ ਹੜ੍ਹ ਰੋਕਥਾਮ ਪ੍ਰਬੰਧਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।