03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅਸਲ੍ਹਾ ਧਾਰਕ ਤੁਰੰਤ ਅਸਲ੍ਹਾ ਥਾਣੇ ਜਮ੍ਹਾਂ ਕਰਵਾਉਣ-ਐਸ. ਐਚ. ਓ.

ਅਜੀਤ ਡੈਸਕ 15-05-2026
ਰਾਹੋਂ, 14 ਮਈ (ਉਂਕਾਰ ਸਿੰਘ ਰਾਠੋਰ)-ਮੁੱਖ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਥਾਣਾ ਰਾਹੋਂ ਦੇ ਨਾਲ ਸੰਬੰਧਤ ਅਸਲ੍ਹਾ ਧਾਰਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਲਾਇਸੰਸੀ ਅਸਲ੍ਹਾ 20 ਮਈ ਤੋਂ ਪਹਿਲਾਂ ਥਾਣਾ ਰਾਹੋਂ ਵਿਖੇ ਜਮਾਂ ਕਰਵਾ ਕੇ ਰਸੀਦ ਪ੍ਰਾਪਤ ਕਰ ਸਕਦੇ ਹਨ ਤਾਂ ਜੋ ਆਦਰਸ਼ ਚੋਣ ਜ਼ਾਬਤੇ ਨੂੰ ਇਨ ਬਿਨ ਲਾਗੂ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਜਮ੍ਹਾਂ ਕੀਤਾ ਹੋਇਆ ਅਸਲਾ ਚੋਣਾਂ ਤੋਂ ਬਾਅਦ ਅਸਲਾ ਧਾਰਕਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ | ਨਗਰ ਕੌਂਸਲ 2026 ਦੀਆਂ ਚੋਣਾਂ 26 ਮਈ ਨੂੰ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਰਾਹੋਂ ਦੇ ਅਸਲ੍ਹਾ ਲਾਇਸੰਸ ਵਾਲੇ ਲੋਕ ਆਪਣਾ ਅਸਲਾ ਥਾਣਾ ਰਾਹੋਂ ਵਿਚ ਜਲਦੀ ਹੀ ਜਮ੍ਹਾਂ ਕਰਵਾ ਦੇਣ | ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਅਸਲ੍ਹਾ ਧਾਰਕ ਆਪਣਾ ਅਸਲ੍ਹਾ ਗੰਨ ਹਾਊਸ ਵਿਚ ਜਮ੍ਹਾਂ ਕਰਵਾਉਣਾ ਚਾਹੁੰਦੇ ਹਨ ਉਹ ਗੰਨ ਹਾਊਸ ਵਿਚ ਅਸਲਾ ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰਕੇ ਸੰਬੰਧਤ ਥਾਣੇ ਨੂੰ ਸੂਚਿਤ ਕਰਨਾ ਯਕੀਨੀ ਬਣਾਉਣ |
ਪਿਛਲੀ ਖ਼ਬਰ ਜੰਮੂ ਕਸ਼ਮੀਰ ਕਲੱਸਟਰ-1 ਰਿਜਨਲ ਪੱਧਰ ਦੀ ਫੁੱਟਬਾਲ ਮੀਟ ਵਿਚ ਓਵਰਆਲ ਟਰਾਫ਼ੀ ਜਿੱਤੀ ਅਗਲੀ ਖ਼ਬਰ ਵਪਾਰ ਵਿੰਗ ਦੀ ਮਜ਼ਬੂਤੀ ਲਈ ਵਪਾਰੀਆਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ-ਧਰਮਿੰਦਰ ਟੋਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।