03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜੰਮੂ ਕਸ਼ਮੀਰ ਕਲੱਸਟਰ-1 ਰਿਜਨਲ ਪੱਧਰ ਦੀ ਫੁੱਟਬਾਲ ਮੀਟ ਵਿਚ ਓਵਰਆਲ ਟਰਾਫ਼ੀ ਜਿੱਤੀ

ਅਜੀਤ ਡੈਸਕ 15-05-2026
ਪੋਜੇਵਾਲ ਸਰਾਂ, 14 ਮਈ (ਨਵਾਂਗਰਾਈਾ)-ਪੀ. ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਰਿਜਨਲ ਪੱਧਰ ਦੀ ਫੁੱਟਬਾਲ ਮੀਟ ਹੋਈ | ਇਸ ਰਿਜਨਲ ਪੱਧਰ ਦੀ ਫੁੱਟਬਾਲ ਮੀਟ ਦਾ ਉਦਘਟਾਨ ਤੇ ਇਨਾਮਾਂ ਦੀ ਵੰਡ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਕੀਤੀ | ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ ਖੇਡਾਂ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਤੇ ਖੇਡਾਂ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ | ਰਿਜਨਲ ਪੱਧਰ ਦੀ ਫੁੱਟਬਾਲ ਮੀਟ ਵਿਚ ਕਲੱਸਟਰ ਜੰਮੂ ਤੇ ਕਸ਼ਮੀਰ ਕੱਲਸਟਰ-1, ਜੰਮੂ ਕਸ਼ਮੀਰ ਕੱਲਸਟਰ -2, ਪੰਜਾਬ ਕਲੱਸਟਰ-1 ਤੇ ਪੰਜਾਬ ਕਲੱਸਟਰ-2 ਦੇ ਨਵੋਦਿਆ ਵਿਦਿਆਲਿਆ ਨੇ ਭਾਗ ਲਿਆ | ਫੁੱਟਬਾਲ ਮੀਟ ਵਿਚ ਉਮਰ ਗੁੱਟ 14 ਸਾਲ, ਉਪਰ ਗੁੱਟ 17 ਸਾਲ ਤੇ ਉਮਰ ਗੁੱਟ 19 ਸਾਲ ਨੇ ਭਾਗ ਲਿਆ | ਇਸ ਮੌਕੇ ਨਵੋਦਿਆ ਵਿਦਿਆਲਿਆ ਪੋਜੇਵਾਲ ਦੇ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੋ ਬੱਚੇ ਇਸ ਵਾਰ ਸਥਾਨ ਹਾਸਿਲ ਨਹੀਂ ਕਰ ਸਕੇ ਉਹ ਅਗਲੀ ਵਾਰ ਹੋਰ ਸਖ਼ਤ ਮਿਹਨਤ ਕਰਕੇ ਅੱਗੇ ਆਉਣ | ਇਸ ਫੁੱਟਬਾਲ ਮੀਟ ਵਿਚ ਓਵਰਆਲ ਵਿਚ ਪਹਿਲਾ ਸਥਾਨ ਜੇ. ਐਂਡ ਕੇ. ਕਲੱਸਟਰ-1, ਦੂਜਾ ਸਥਾਨ ਪੰਜਾਬ ਕਲੱਸਟਰ-2 ਤੇ ਤੀਸਰਾ ਸਥਾਨ ਪੰਜਾਬ ਕਲੱਸਟਰ-1 ਨੇ ਪ੍ਰਾਪਤ ਕੀਤਾ | ਇਸ ਮੌਕੇ ਸੰਮੀਮ ਅੰਸ਼ਾਰੀ ਵਾਈਸ ਪਿ੍ਸੀਪਲ, ਸੰਜੀਵ ਮੱਕੜ ਪੀ. ਟੀ. ਆਈ., ਸੁਦੇਸ਼ ਰਾਣੀ ਪੀ. ਟੀ. ਆਈ., ਸੁਨੀਲ ਕੁਮਾਰ ਲੈਕਚਰਾਰ ਹਿੰਦੀ, ਸੁਭਾਸ਼ ਸ਼ਰਮਾ ਲੈਕ. ਹਿਸਟਰੀ, ਮਦਨ ਲਾਲ ਸ਼ਰਮਾ ਲੈਕ. ਜੀਵ ਵਿਗਿਆਨ, ਐਸ. ਪੀ. ਸ਼ਰਮਾ ਅੰਗਰੇਜੀ ਅਧਿਆਪਕ, ਬਿਕਰਮ ਸਿੰਘ, ਡਾ. ਪੂਜਾ ਰਾਣਾ ਆਰਟ ਟੀਚਰ ਆਦਿ ਸਮੇਤ ਸਮੂਹ ਸਟਾਫ਼, ਕੋਚ ਅਤੇ ਵਿਦਿਆਰਥੀ ਹਾਜ਼ਰ ਸਨ | ਸਮਾਗਮ ਦੌਰਾਨ ਮੰਚ ਸੰਚਾਲਨ ਮਨੋਜ ਕੁਮਾਰ ਨੇ ਕੀਤਾ ਤੇ ਵਿਦਿਆਰਥੀਆ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ |
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦੀ ਖੁਸ਼ਦੀਪ ਰਹੀ ਜ਼ਿਲ੍ਹੇ 'ਚ ਅੱਵਲ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅਸਲ੍ਹਾ ਧਾਰਕ ਤੁਰੰਤ ਅਸਲ੍ਹਾ ਥਾਣੇ ਜਮ੍ਹਾਂ ਕਰਵਾਉਣ-ਐਸ. ਐਚ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।