03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦੀ ਖੁਸ਼ਦੀਪ ਰਹੀ ਜ਼ਿਲ੍ਹੇ 'ਚ ਅੱਵਲ

ਅਜੀਤ ਡੈਸਕ 15-05-2026
ਨਵਾਂਸ਼ਹਿਰ, 14 ਮਈ (ਜਸਬੀਰ ਸਿੰਘ ਨੂਰਪੁਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਦੀਆਂ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੀ ਵਿਦਿਆਰਥਣ ਖੁਸ਼ਦੀਪ ਕੌਰ ਨੇ 96.6 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਉਸ ਨੇ ਆਪਣੀ ਨਿਰੰਤਰ ਮਿਹਨਤ, ਅਨੁਸ਼ਾਸਨ ਤੇ ਸਮਰਪਣ ਭਾਵਨਾ ਨਾਲ ਇਹ ਪ੍ਰਾਪਤੀ ਹਾਸਿਲ ਕੀਤੀ | ਬਲਜੋਤ ਕੌਰ ਨੇ 96.4 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਜਦਕਿ ਗ੍ਰੇਸੇਕਾ ਰਾਏ ਨੇ 96.2 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ, ਲਿਸ਼ਕਿਾ ਨੇ 94.2 ਫੀਸਦੀ, ਸੁਰਭੀ ਨੇ 94 ਫੀਸਦੀ, ਹਰਸਿਮਰ ਸੈਣੀ ਨੇ 93.8 ਫੀਸਦੀ, ਲਿਵਯਾਂਸ਼ੀ ਨੇ 93.6 ਫੀਸਦੀ ਤੇ ਆਇਸ਼ਾ ਮਲਿਕ ਨੇ 93.2 ਫੀਸਦੀ ਅੰਕ ਪ੍ਰਾਪਤ ਕੀਤੇ, ਸਾਰਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ, ਜੈਡੇਨ ਡਿਲਨ ਨੇ 92.4 ਫੀਸਦੀ, ਮਾਨਵੀ ਅਤੇ ਪਲਕ ਨੇ 92 ਫੀਸਦੀ, ਧੀਰਯਾ ਗਾਬਾ ਅਤੇ ਗੁਰਸ਼ਨ ਸਿੰਘ ਨੇ 91.4 ਫੀਸਦੀ ਤੇ ਰਾਧਿਕਾ ਨੇ 91 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ, ਆਤਮ ਵਿਸ਼ਵਾਸ ਤੇ ਸਕਾਰਾਤਮਕ ਰਵੱਈਆ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ | ਸਕੂਲ ਪਿ੍ੰਸੀਪਲ ਸੋਨੀਆ ਵਾਲੀਆ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਇਸ ਮਾਣਮੱਤੇ ਪ੍ਰਾਪਤੀ 'ਤੇ ਵਧਾਈ ਦਿੱਤੀ | ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਵਾਂਸ਼ਹਿਰ, ਹਮੇਸ਼ਾ ਸਿੱਖਿਆ ਵਿਚ ਉੱਤਮਤਾ ਦਾ ਪ੍ਰਤੀਕ ਰਿਹਾ ਹੈ | ਸਕੂਲ ਨਾ ਸਿਰਫ਼ ਅਕਾਦਮਿਕ ਪ੍ਰਾਪਤੀਆਂ ਵਿਚ ਉੱਤਮ ਹੈ ਬਲਕਿ ਵਿਦਿਆਰਥੀਆਂ ਨੂੰ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਨੈਤਿਕ ਸਿੱਖਿਆ ਤੇ ਸ਼ਖ਼ਸੀਅਤ ਵਿਕਾਸ ਵਿਚ ਨਿਰੰਤਰ ਅੱਗੇ ਵਧਣ ਦੇ ਮੌਕੇ ਵੀ ਪ੍ਰਦਾਨ ਕਰਦਾ ਹੈ |
ਪਿਛਲੀ ਖ਼ਬਰ ਝਿੰਗੜਾਂ ਵਿਖੇ ਸ਼ਨੀ ਦੇਵ ਦਾ ਜਨਮ ਦਿਨ ਕੱਲ੍ਹ-ਪੰਡਿਤ ਵੀ. ਕੇ. ਜੌਹਲ ਅਗਲੀ ਖ਼ਬਰ ਜੰਮੂ ਕਸ਼ਮੀਰ ਕਲੱਸਟਰ-1 ਰਿਜਨਲ ਪੱਧਰ ਦੀ ਫੁੱਟਬਾਲ ਮੀਟ ਵਿਚ ਓਵਰਆਲ ਟਰਾਫ਼ੀ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।