27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਚੋਣਾਂ ਨਵਾਂਸ਼ਹਿਰ ਲਈ 41 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਕੀਤੇ ਦਾਖਲ

ਅਜੀਤ ਡੈਸਕ 16-05-2026
ਨਵਾਂਸ਼ਹਿਰ, 15 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀ ਨਗਰ ਕੌਂਸਲ ਚੋਣ ਲਈ ਨਾਮਜ਼ਦਗੀ ਪੇਪਰ ਭਰਨ ਲਈ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਪਾਇਆ ਅਤੇ 41 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਭਾਜਪਾ ਦੇ ਉਮੀਦਵਾਰ ਵੱਖ-ਵੱਖ ਵਾਰਡਾਂ ਵਿਚ ਚੋਣ ਮੈਦਾਨ ਵਿਚ ਉੱਤਰੇ ਹਨ, ਜਦਕਿ ਦੋ ਆਜ਼ਾਦ ਉਮੀਦਵਾਰਾਂ ਨੇ ਵੀ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ | ਕਾਂਗਰਸ ਹੁਣ ਤੱਕ 10 ਉਮੀਦਵਾਰ ਖੜ੍ਹੇ ਕਰ ਚੁੱਕੀ ਹੈ | ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਨੌਂ-ਨੌਂ ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ ਆਮ ਆਦਮੀ ਪਾਰਟੀ ਦੇ ਅੱਠ ਉਮੀਦਵਾਰ ਨੇ ਪੇਪਰ ਦਾਖਲ ਕੀਤੇ ਹਨ | ਭਾਜਪਾ ਨੇ ਹੁਣ ਤੱਕ ਤਿੰਨ ਉਮੀਦਵਾਰ ਖੜ੍ਹੇ ਕੀਤੇ ਹਨ ਤੇ ਦੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਵਾਰਡ ਨੰਬਰ ਇਕ 'ਚ ਲਾਲ ਚੰਦ ਕਾਂਗਰਸ ਅਤੇ ਗੁਰਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ, ਵਾਰਡ ਨੰਬਰ ਦੋ ਵਿਚ ਕਮਲਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਇਕਲੌਤੀ ਨਾਮਜ਼ਦਗੀ ਦਾਖਲ ਕੀਤੀ ਹੈ | ਵਾਰਡ ਨੰਬਰ ਤਿੰਨ ਵਿਚ ਇੰਦਰਜੀਤ ਕੁਮਾਰ 'ਆਪ' ਤੇ ਪਰਮ ਸਿੰਘ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ ਹਨ | ਵਾਰਡ ਨੰਬਰ ਚਾਰ ਤੋਂ ਰਜਨੀ ਬਾਲਾ 'ਆਪ' ਅਤੇ ਮਹਿੰਦਰਪਾਲ ਕੌਰ ਸ਼੍ਰੋਮਣੀ ਅਕਾਲੀ ਦਲ | ਵਾਰਡ ਨੰਬਰ ਪੰਜ ਜਿੱਥੇ ਪੰਜ ਉਮੀਦਵਾਰ ਚੋਣ ਮੈਦਾਨ ਵਿਚ ਹਨ | ਕਮਲਜੀਤ ਕੌਰ ਅਤੇ ਬਲਵਿੰਦਰ ਕੁਮਾਰ ਕਾਂਗਰਸ, ਸੀਤਾ ਰਾਣੀ ਅਤੇ ਸ਼ਿਵ ਰਾਮ 'ਆਪ' ਅਤੇ ਜਸਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਵਾਰਡ ਨੰਬਰ ਸੱਤ ਵਿਚ ਕਾਂਗਰਸ ਵਲੋਂ ਬਲਵਿੰਦਰ ਸਿੰਘ ਅਤੇ ਕੁਲਵੰਤ ਕੌਰ ਦੋਵੇਂ ਚੋਣ ਲੜ ਰਹੇ ਹਨ | ਵਾਰਡ ਨੰਬਰ ਅੱਠ ਤੋਂ ਸੁਰਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਹੀ ਨਾਮਜ਼ਦਗੀ ਦਾਖ਼ਲ ਕੀਤੀ ਹੈ | ਵਾਰਡ ਨੰਬਰ ਨੌਂ ਵਿੱਚ ਨਿਰਮਲ ਕੁਮਾਰ ਭਾਜਪਾ, ਦਵਿੰਦਰ ਕੁਮਾਰ 'ਆਪ' ਅਤੇ ਗੋਪਾਲ ਮੋਹਨ ਸ਼੍ਰੋਮਣੀ ਅਕਾਲੀ ਦਲ | ਵਾਰਡ ਨੰਬਰ ਦਸ ਤੋਂ ਨੀਸ਼ੂ ਕਾਂਗਰਸ, ਰੀਨਾ ਸਹਿਜਪਾਲ ਆਜ਼ਾਦ ਤੇ ਗੁਰਮੀਤ ਕੌਰ ਸ਼੍ਰੋਮਣੀ ਅਕਾਲੀ ਦਲ ਚੋਣ | ਵਾਰਡ ਨੰਬਰ ਗਿਆਰਾਂ ਵਿੱਚ ਅਸ਼ੋਕ ਕੁਮਾਰ ਅਤੇ ਰੀਨਾ ਕੁਮਾਰੀ ਬਸਪਾ ਦੇ ਨਾਲ ਹੇਮੰਤ ਚੋਪੜਾ ਅਤੇ ਵਰਿੰਦਰ ਚੋਪੜਾ ਕਾਂਗਰਸ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਵਾਰਡ ਨੰਬਰ ਬਾਰਾਂ ਵਿਚ ਸਵਾਤੀ ਕਾਂਗਰਸ ਅਤੇ ਇੰਦਰਪ੍ਰੀਤ ਕੌਰ 'ਆਪ' | ਵਾਰਡ ਨੰਬਰ ਤੇਰਾਂ ਵਿਚ ਮੱਖਣ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਇਕੱਲੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ | ਵਾਰਡ ਨੰਬਰ ਚੌਦਾਂ ਵਿਚ ਮੋਨਿਕਾ ਰਾਣੀ ਬਸਪਾ ਇਕਲੌਤੀ ਉਮੀਦਵਾਰ ਹੈ | ਵਾਰਡ ਨੰਬਰ ਪੰਦਰਾਂ ਵਿਚ ਚੇਤ ਰਾਮ ਰਤਨ ਭਾਜਪਾ, ਰਮਨ ਕੁਮਾਰ ਮਾਨ ਕਾਂਗਰਸ, ਗੁਰਦੀਪ ਕੌਰ ਤੇ ਮੁਕੇਸ਼ ਕੁਮਾਰ ਬਾਲੀ ਦੋਵੇਂ ਬਸਪਾ | ਵਾਰਡ ਨੰਬਰ ਸਤਾਰਾਂ ਵਿਚ ਬਲਜੀਤ ਕੌਰ ਭਾਜਪਾ, ਗੁਰਪ੍ਰੀਤ ਕੌਰ 'ਆਪ', ਮੀਨੂੰ ਤੇ ਰਜਨੀ ਦੋਵੇਂ ਬਸਪਾ ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ ਅਠਾਰਾਂ ਵਿਚ ਬਸਪਾ ਤੋਂ ਪੁਸ਼ਪਾ ਦੇਵੀ ਤੇ ਸੁਖਜਿੰਦਰ ਕੌਰ ਚੋਣ ਲੜ ਰਹੀਆਂ ਹਨ | ਵਾਰਡ ਨੰਬਰ ਉੱਨੀ ਵਿਚ ਕੁਲਜਿੰਦਰ ਸਿੰਘ 'ਆਪ' ਅਤੇ ਹਰਮੇਸ਼ ਸਿੰਘ ਸ਼੍ਰੋਮਣੀ ਅਕਾਲੀ ਦਲ ਵਲੋਂ ਪੇਪਰ ਦਾਖਲ ਕਰਵਾਏ ਗਏ |
ਪਿਛਲੀ ਖ਼ਬਰ ਪਿੰਡ ਧੌਲ ਵਿਖੇ ਕਈ ਘੰਟੇ ਬਿਜਲੀ ਗੁੱਲ ਅਗਲੀ ਖ਼ਬਰ ਨਗਰ ਕੌਂਸਲ ਬੰਗਾ ਚੋਣਾਂ ਲਈ ਅਕਾਲੀ ਦਲ ਦੇ 8 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।