24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਿਰਪਾਲ ਸਾਗਰ ਅਕੈਡਮੀ ਦਾ ਨਤੀਜਾ ਰਿਹਾ 100 ਫੀਸਦੀ

ਅਜੀਤ ਡੈਸਕ 16-05-2026
ਨਵਾਂਸ਼ਹਿਰ, 15 ਮਈ (ਦੀਦਾਰ ਸਿੰਘ ਸ਼ੇਤਰਾ)-ਕਿਰਪਾਲ ਸਾਗਰ ਅਕੈਡਮੀ ਸੰਪੂਰਨ ਬੋਰਡਿੰਗ ਤੇ ਡੇ ਸਕੂਲ ਦਾ ਸੀ. ਬੀ. ਐਸ. ਈ. ਜਮਾਤ 12ਵੀਂ ਦਾ ਨਤੀਜਾ 100 ਫੀਸਦੀ ਰਿਹਾ | ਪਿ੍ੰਸੀਪਲ ਗੁਰਜੀਤ ਸਿੰਘ ਨੇ ਦੱਸਿਆ ਕਿ ਅਕੈਡਮੀ ਦੇ 57 ਵਿਦਿਆਰਥੀ ਬੋਰਡ ਪ੍ਰੀਖਿਆ 'ਚ ਬੈਠੇ ਸਨ, ਨੇ ਸ਼ਾਨਦਾਰ ਅੰਕਾਂ ਨਾਲ ਸਫ਼ਲਤਾ ਪ੍ਰਾਪਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਅਸੀਂ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰਖਦਿਆਂ ਅੱਗੇ ਵਧਦੇ ਹਾਂ | ਸਾਡਾ ਟੀਚਾ ਸਿਰਫ਼ ਪੁਸਤਕੀ ਗਿਆਨ ਜਾਂ ਨੰਬਰਾਂ ਦੀ ਦੌੜ ਨਹੀਂ, ਸਗੋਂ ਅਜਿਹੇ ਇਨਸਾਨ ਤਿਆਰ ਕਰਨਾ ਐ ਜੋ ਦਿਮਾਗ ਤੋਂ ਤੇਜ਼ ਤੇ ਦਿਲ ਤੋਂ ਨਰਮ ਹੋਣ | ਇਥੇ ਬੋਰਡਿੰਗ 'ਚ ਰਹਿਣ ਵਾਲਾ ਬੱਚਾ ਅੰਮਿ੍ਤ ਵੇਲੇ ਸਿਮਰਨ ਨਾਲ ਦਿਨ ਸ਼ੁਰੂ ਕਰਦਾ ਐ, ਦਿਨ 'ਚ ਖੇਡ, ਸੰਗੀਤ, ਚਿੱਤਰਕਲਾ, ਸੇਵਾ ਤੇ ਪੜ੍ਹਾਈ ਦਾ ਸੰਤੁਲਨ ਸਿੱਖਦਾ ਹੈ | ਇਸੇ ਸੰਤੁਲਨ ਦਾ ਨਤੀਜਾ ਐ ਕਿ ਅੱਜ ਸਾਡੇ ਬੱਚੇ ਚਿੱਤਰਕਲਾ 'ਚ 100/100 ਵੀ ਲੈਂਦੇ ਨੇ ਤੇ ਮਨੁੱਖਤਾ ਦੀ ਸੇਵਾ 'ਚ ਵੀ ਅੱਗੇ ਰਹਿੰਦੇ ਨੇ | ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਸਟਰੀਮ ਤੋਂ ਇਸ਼ਮੀਤ ਸਿੰਘ, ਨਾਨ-ਮੈਡੀਕਲ ਤੋਂ ਮੁਸਕਾਨ ਕੌਰ, ਕਾਮਰਸ ਤੋਂ ਸੋਨਮ ਮਹਿਰਾ ਤੇ ਆਰਟਸ ਤੋਂ ਜਨਵੀਰ ਕੌਰ ਨੇ ਆਪਣੀ-ਆਪਣੀ ਸਟਰੀਮ 'ਚ ਪਹਿਲਾ ਸਥਾਨ ਹਾਸਿਲ ਕੀਤਾ | ਚਿੱਤਰਕਲਾ 'ਚ ਇਸ਼ਮੀਤ ਸਿੰਘ ਤੇ ਤਰਮਨਜੀਤ ਕੌਰ ਨੇ 100 'ਚੋਂ 100 ਅੰਕ ਪ੍ਰਾਪਤ ਕੀਤੇ | ਮੁਸਕਾਨ ਕੌਰ ਨੇ ਅੰਗਰੇਜ਼ੀ 'ਚ 99 ਤੇ ਕੰਪਿਊਟਰ 'ਚ 92, ਪਾਇਲਪ੍ਰੀਤ ਕੌਰ ਨੇ ਸੰਗੀਤ 'ਚ 97, ਇਸ਼ਮੀਤ ਸਿੰਘ ਨੇ ਜੀਵ ਵਿਗਿਆਨ 'ਚ 94, ਕੁਨਾਲ ਕੁਮਾਰ ਨੇ ਸਰੀਰਕ ਸਿੱਖਿਆ 'ਚ 92, ਜੈਸਮੀਨ ਕੌਰ ਨੇ ਪੰਜਾਬੀ 'ਚ 91 ਅਤੇ ਸੋਨਮ ਮਹਿਰਾ ਨੇ ਲੇਖਾਕਾਰੀ ਤੇ ਵਪਾਰ ਅਧਿਐਨ ਦੋਵਾਂ 'ਚ 91-91 ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਕੋਆਰਡੀਨੇਟਰ ਕਮਲਜੀਤ ਸਿੰਘ, ਅਰੁਣ ਸਿੰਘ ਚੌਹਾਨ, ਰਵਿੰਦਰ ਸਟਾਫ ਮੈਂਬਰ ਅਸ਼ਵਨੀ, ਪ੍ਰਦੀਪ, ਨਿਰਮਲ, ਪੀ. ਜੌਰਜ, ਸੁਲਤਾਨ, ਸੁਰਿੰਦਰ, ਬੀ. ਐਸ. ਚੀਮਾ, ਸ਼ਰਨਜੀਤ, ਸ੍ਰੀਮਤੀ ਸੰਦੀਪ, ਸ੍ਰੀਮਤੀ ਰਵਿੰਦਰ, ਇਸ਼ਫਾਕ ਤੇ ਪੀ. ਆਰ. ਓ. ਆਤਮਯਾਦ ਵੀ ਹਾਜ਼ਰ ਸਨ | ਚੇਅਰਮੈਨ ਡਾ. ਕਰਮਜੀਤ ਸਿੰਘ ਨੇ ਕਿਰਪਾਲ ਸਾਗਰ ਅਕੈਡਮੀ ਦੀ ਸਮੁੱਚੀ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ |
ਪਿਛਲੀ ਖ਼ਬਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹੋ ਰਿਹਾ ਵਾਤਾਵਰਨ ਤੇ ਦਰੱਖਤਾਂ ਦਾ ਉਜਾੜਾ ਅਗਲੀ ਖ਼ਬਰ ਪ੍ਰਵਾਸੀ ਭਾਰਤੀ ਵਲੋਂ ਸਰਕਾਰੀ ਸਕੂਲ ਸਰਹਾਲ ਕਾਜ਼ੀਆਂ ਸਕੂਲ ਨੂੰ ਵਾਟਰ ਕੂਲਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।