25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰੱਕੜਾਂ ਢਾਹਾਂ ਵਿਖੇ ਨਰੇਗਾ ਦਿਵਸ ਮਨਾਇਆ

ਅਜੀਤ ਡੈਸਕ 16-05-2026
ਮਜਾਰੀ/ਸਾਹਿਬਾ, 15 ਮਈ (ਨਿਰਮਲਜੀਤ ਸਿੰਘ ਚਾਹਲ)-ਸੀਟੂ ਪੰਜਾਬ ਦੇ ਸੂਬਾਈ ਸੱਦੇ 'ਤੇ ਪਿੰਡ ਰੱਕੜਾਂ ਢਾਹਾਂ ਦੇ ਮਨਰੇਗਾ ਮਜ਼ਦੂਰਾਂ ਵਲੋਂ ਨਰੇਗਾ ਦਿਵਸ ਮਨਾਇਆ | ਟਰੇਡ ਯੂਨੀਅਨ ਆਗੂ ਪ੍ਰੇਮ ਰੱਕੜ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਅੱਜ ਦੇ ਦਿਨ ਦੀ ਮਹੱਤਤਾ ਦੱਸਦੇ ਹੋਏ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਦੀ ਵਿਆਖਿਆ ਕੀਤੀ | ਉਨ੍ਹਾਂ ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਸਮਾਪਤ ਕਰਕੇ ਜੀ ਰਾਮ ਜੀ ਕਾਨੂੰਨ ਬਣਾਉਣ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਜੀ ਰਾਮ ਜੀ ਕਾਨੂੰਨ ਰੱਦ ਕਰਕੇ ਮੁੜ ਮਨਰੇਗਾ ਕਾਨੂੰਨ ਲਾਗੂ ਕੀਤਾ ਜਾਵੇ ਕਿਉਂਕਿ ਮਗਨਰੇਗਾ ਕਾਨੂੰਨ ਵਿਚ 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਸੀ, ਜਦਕਿ ਨਵੇਂ ਕਾਨੂੰਨ ਵਿਚ ਨਹੀਂ | ਮਨਰੇਗਾ ਕਾਨੂੰਨ ਅਨੁਸਾਰ ਗ੍ਰਾਮ ਪੰਚਾਇਤ ਇੰਪਲਾਇਰ ਸੀ, ਨਵੇਂ ਕਾਨੂੰਨ ਵਿਚ ਗ੍ਰਾਮ ਪੰਚਾਇਤ ਦੀ ਕੋਈ ਭੂਮਿਕਾ ਨਹੀਂ | ਇਸ ਮੌਕੇ ਮਨਰੇਗਾ ਮਜ਼ਦੂਰਾਂ ਨੇ ਮੰਗ ਕੀਤੀ ਕਿ ਸਾਲ ਵਿਚ ਰੁਜ਼ਗਾਰ 200 ਦਿਨ ਦਾ ਕੀਤਾ ਜਾਵੇ, ਮਗਨਰੇਗਾ ਸਕੀਮ ਸ਼ਹਿਰਾਂ ਵਿਚ ਵੀ ਚਲਾਈ ਜਾਵੇ, ਉਜਰਤ ਪ੍ਰਤੀ ਦਿਨ 700 ਰੁਪਏ ਕੀਤੀ ਜਾਵੇ ਤੇ ਉਜ਼ਰਤਾਂ ਵਿਚ ਪੁਰਸ਼, ਔਰਤ ਦਾ ਵਖਰੇਵਾਂ ਖ਼ਤਮ ਕਰਕੇ ਬਰਾਬਰ ਕੀਤੀ ਜਾਵੇ | ਮਜ਼ਦੂਰ ਵਿਰੋਧੀ 4 ਕਿਰਤ ਕੋਡ ਰੱਦ ਕੀਤੇ ਜਾਣ | ਮਨਰੇਗਾ ਮਜ਼ਦੂਰਾਂ ਦਾ ਮੁਫ਼ਤ ਬੀਮਾ ਕੀਤਾ ਜਾਵੇ, ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾਣ | ਇਕੱਠ ਵਿਚ ਡੇਢ ਦਰਜਨ ਦੇ ਕਰੀਬ ਮਨਰੇਗਾ ਮਜ਼ਦੂਰ ਔਰਤਾਂ ਤੇ ਪੁਰਸ਼ ਹਾਜ਼ਰ ਸਨ, ਜਿਹਨਾ 'ਚ ਮਹਿੰਦਰ ਰਾਮ, ਸਤਨਾਮ, ਸੁਰਿੰਦਰ ਕੌਰ, ਬੇਅੰਤ ਕੌਰ, ਕਮਲਜੀਤ ਕੌਰ, ਊਸ਼ਾ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਰੋਡ, ਨਵਾਂਸ਼ਹਿਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ 'ਝੋਨੇ ਦੇ ਮਧਰੇਪਣ ਦੇ ਰੋਗ' ਵਿਸ਼ੇ 'ਤੇ ਕਿਸਾਨ ਵਿਗਿਆਨੀ ਗੋਸ਼ਟੀ ਤੇ ਬੀਜ ਮੇਲਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।