24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਹਿੰਦੂ ਹਾਈ ਸਕੂਲ ਬੰਗਾ ਦੇ ਹੋਣਹਾਰ ਬੱਚਿਆਂ ਦਾ ਸਨਮਾਨ

ਅਜੀਤ ਡੈਸਕ 16-05-2026
ਬੰਗਾ, 15 ਮਈ (ਧਰਮਵੀਰ ਪਾਲ)-ਪਿਛਲੇ ਸਾਲਾਂ ਦੀ ਤਰ੍ਹਾਂ ਹਿੰਦੂ ਹਾਈ ਸਕੂਲ ਬੰਗਾ ਦਾ ਸੈਸ਼ਨ 2025-26 ਦਾ 10ਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ | ਸਾਰੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਜਮਾਤ ਵਿਚੋਂ ਪਾਸ ਹੋਏ | ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਸਕੂਲ ਅਤੇ ਆਪਣੇ ਮਾਂ-ਬਾਪ ਦਾ ਨਾਂਅ ਰੌਸ਼ਨ ਕੀਤਾ | ਜੀਨਤ ਪੁੱਤਰੀ ਮੁਹੰਮਦ ਜਾਫਰੁਲ ਨੇ 650 ਅੰਕਾਂ ਵਿਚੋਂ 601 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਜੇ ਸਥਾਨ 'ਤੇ ਤਮੰਨਾ ਪੁੱਤਰੀ ਬਲਜੀਤ ਕੁਮਾਰ ਨੇ 529 ਅੰਕ ਪ੍ਰਾਪਤ ਕੀਤੇ ਅਤੇ ਤੁਸ਼ਾਰ ਪੁੱਤਰ ਸੁਰਿੰਦਰ ਪਾਲ ਅਤੇ ਸਿਮਰਨਜੀਤ ਕੌਰ ਪੁੱਤਰੀ ਬਲਵੀਰ ਰਾਮ ਨੇ 460 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਪ੍ਰਾਪਤੀਆਂ ਲਈ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰੂਪ ਲਾਲ ਭਾਰਤੀ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ | ਇਸ ਮੌਕੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਲਗਾਤਾਰ ਮਿਹਨਤ ਤੇ ਅਨੁਸ਼ਾਸਨ ਦਾ ਨਤੀਜਾ ਹੈ | ਇਸ ਮੌਕੇ ਸਮੂਹ ਅਧਿਆਪਕ ਵੇਦ ਭੂਸ਼ਨ, ਸੀਮਾ ਰਾਣੀ, ਰਜਨੀ, ਸੰਜਨਾ, ਰਿਤੂ ਤੇ ਪੱਲਵੀ ਹਾਜ਼ਰ ਸਨ |
ਪਿਛਲੀ ਖ਼ਬਰ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਦਾ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਝੋਨੇ ਦੇ ਭਾਅ 'ਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਹਰਪਾਲ ਸਿੰਘ ਮੱਕੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।