24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਤੇਜ਼ ਹਨੇਰੀ ਨੇ ਬਿਜਲੀ ਦੇ ਖੰਭੇ ਤੇ ਦਰੱਖਤ ਜੜ੍ਹਾਂ ਤੋਂ ਪੁੱਟੇ, ਇਲਾਕੇ ਦੀ ਬਿਜਲੀ ਹੋਈ ਬੰਦ

ਅਜੀਤ ਡੈਸਕ 16-05-2026
ਮਜਾਰੀ/ਸਾਹਿਬਾ, 15 ਮਈ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਆਈ ਤੇਜ਼ ਹਨੇਰੀ ਝੱਖੜ ਕਾਰਨ ਬਿਜਲੀ ਦੇ ਖੰਭੇ ਤੇ ਦਰੱਖਤ ਜੜ੍ਹਾਂ ਤੋਂ ਪੁੱਟ ਸੁੱਟੇ, ਜਿਸ ਕਾਰਨ ਇਲਾਕੇ ਦੇ ਸਾਰੇ ਪਿੰਡਾਂ ਦੀ ਬਿਜਲੀ ਸਾਰੀ ਰਾਤ ਬੰਦ ਰਹੀ | ਹਨੇਰੀ ਇੰਨੀ ਤੇਜ਼ ਸੀ ਕਿ ਸਾਹਿਬਾ ਦਾਣਾ ਮੰਡੀ ਵਿਚ ਲੱਗਿਆ ਬਿਜਲੀ ਦਾ ਖੰਭਾ ਟੁੱਟ ਗਿਆ, ਜੋ ਹਵਾਂ ਦੇ ਨਾਲ ਹੀ ਟੁੱਟ ਕਿ ਸੜਕ ਦੇ ਵਿਚਕਾਰ ਡਿੱਗ ਗਿਆ | ਇਸੇ ਤਰ੍ਹਾਂ ਬਹੁਤ ਸਾਰੇ ਕਿਸਾਨਾਂ ਦੇ ਪਾਪੂਲਰ ਦੇ ਦਰੱਖਤ, ਜਿਨ੍ਹਾਂ ਨੇ ਤਾਜ਼ਾ ਪਾਣੀ ਲਗਾਇਆ ਹੋਇਆ ਸੀ, ਜੜ੍ਹਾਂ ਤੋਂ ਪੁੱਟ ਕੇ ਸੁੱਟ ਦਿੱਤੇ | ਇਸ ਹਨੇਰੀ ਕਾਰਨ ਖੇਤਾਂ 'ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਨੇੜੇ ਕਿਸਾਨਾਂ ਵਲੋਂ ਲਗਾਏ ਹੋਏ ਪਾਪੂਲਰ ਦੇ ਦਰੱਖਤ ਟੁੱਟਣ ਕਾਰਨ ਤਾਰਾਂ 'ਤੇ ਡਿੱਗ ਪਏ | ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਸਵੇਰ ਤੋਂ ਹੀ ਤਾਰਾਂ ਤੇ ਖੰਭੇ ਠੀਕ ਕਰਨ ਲਈ ਸਾਰਾ ਦਿਨ ਜੱਦੋ ਜਹਿਦ ਕਰਦੇ ਰਹੇ | ਜਿਹੜੀਆਂ ਜ਼ਿਆਦਾ ਲੰਮੀਆਂ ਲਾਈਨਾਂ ਹਨ, ਉਹ ਦਰੱਖਤਾਂ ਦੇ ਡਿੱਗਣ ਕਾਰਨ ਜਿਆਦਾ ਪ੍ਰਭਾਵਿਤ ਹੋਈਆਂ ਹਨ |
ਪਿਛਲੀ ਖ਼ਬਰ ਖ਼ਾਲਸਾ ਹਾਈ ਸਕੂਲ ਬੰਗਾ ਵਿਖੇ ਬੱਚਿਆਂ ਦਾ ਲਗਾਇਆ ਗੁਰਮਤਿ ਸਿਖਲਾਈ ਕੈਂਪ ਅਗਲੀ ਖ਼ਬਰ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਦਾ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।