ਨਵਾਂਸ਼ਹਿਰ, 17 ਮਈ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਨਗਰ ਪੈੱ੍ਰਸ ਕਲੱਬ ਨੇ ਪੱਤਰਕਾਰਤਾ ਦੇ ਨਾਲ-ਨਾਲ ਵਾਤਾਵਰਨ ਸੰਭਾਲ ਲਈ ਵੀ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ | ਇਸ ਤਹਿਤ ਕਲੱਬ ਮੈਂਬਰਾਂ ਨੇ ਆਪਣੇ ਜਨਮਦਿਨ 'ਤੇ ਬੂਟਾ ਲਗਾ ਕੇ ਮਨਾਉਣ ਦਾ ਸੰਕਲਪ ਲਿਆ ਹੈ | ਇਸੇ ਲੜੀ ਤਹਿਤ ਸਨਿਚਰਵਾਰ ਨੂੰ ਕਲੱਬ ਮੈਂਬਰ ਸੁਖਜਿੰਦਰ ਸਿੰਘ ਭੰਗਲ ਦਾ ਜਨਮ ਦਿਨ ਬਰਾਦਰੀ ਬਾਗ਼ ਵਿਚ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਨੂੰ ਸਮਰਪਿਤ ਕੀਤਾ ਗਿਆ | ਇਸ ਮੌਕੇ ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ ਅਤੇ ਸਾਰੇ ਮੈਂਬਰਾਂ ਨੇ ਬੂਟਿਆਂ ਦੀ ਸੰਭਾਲ ਕਰਨ ਦਾ ਸੰਕਲਪ ਵੀ ਲਿਆ | ਸਮਾਗਮ ਵਿਚ ਐੱਸ. ਕੇ. ਟੀ. ਪਲਾਂਟੇਸ਼ਨ ਟੀਮ ਨਵਾਂਸ਼ਹਿਰ ਦੇ ਸੰਸਥਾਪਕ ਅੰਕੁਸ਼ ਨਿਝਾਵਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪੈੱ੍ਰਸ ਕਲੱਬ ਦੇ ਪ੍ਰਧਾਨ ਸੁਰਿੰਦਰ ਤਿ੍ਪਾਠੀ ਨੇ ਕਿਹਾ ਕਿ ਅੱਜ ਸਮਾਜ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ | ਜੇਕਰ ਹਰ ਵਿਅਕਤੀ ਆਪਣੇ ਜੀਵਨ ਦੇ ਖ਼ਾਸ ਮੌਕਿਆਂ 'ਤੇ ਇਕ ਬੂਟਾ ਲਗਾ ਕੇ ਉਸ ਦੀ ਦੇਖਭਾਲ ਕਰੇ ਤਾਂ ਆਉਣ ਵਾਲੇ ਸਮੇਂ ਵਿਚ ਹਰਿਆਲੀ ਤੇ ਸਾਫ਼-ਸੁਥਰਾ ਵਾਤਾਵਰਨ ਬਣਾਇਆ ਜਾ ਸਕਦਾ ਹੈ | ਇਸ ਮੌਕੇ ਸੁਖਜਿੰਦਰ ਸਿੰਘ ਭੰਗਲ ਨੇ ਕਿਹਾ ਕਿ ਜਨਮ ਦਿਨ ਵਰਗੇ ਖ਼ਾਸ ਮੌਕੇ ਨੂੰ ਬੂਟਾ ਲਾ ਕੇ ਮਨਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਬੂਟੇ ਮਨੁੱਖੀ ਜੀਵਨ ਦਾ ਆਧਾਰ ਹਨ ਅਤੇ ਹਰ ਵਿਅਕਤੀ ਨੂੰ ਵਾਤਾਵਰਨ ਸੰਭਾਲ਼ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ | ਇਸ ਮੌਕੇ ਚੇਅਰਮੈਨ ਜਸਬੀਰ ਸਿੰਘ ਨੂਰਪੁਰ, ਵਾਈਸ ਚੇਅਰਮੈਨ ਸੰਜੀਵ ਬੌਬੀ, ਖ਼ਜ਼ਾਨਚੀ ਰਿਸ਼ੀ ਚੰਦਰ, ਜਸਵਿੰਦਰ ਔਜਲਾ, ਜਗਤਾਰ ਸਿੰਘ ਜੱਬੋਵਾਲ, ਸੁਖਦੇਵ ਸਿੰਘ, ਬਲਕਾਰ, ਮੰਦੀਪ ਦੁੱਗਲ, ਅਸ਼ੋਕ ਦੁੱਗਲ, ਹਰਵਿੰਦਰ ਸਿੰਘ, ਜੋਬਨਪ੍ਰੀਤ ਸਿੰਘ ਭੰਗਲ ਅਤੇ ਐੱਸ. ਕੇ. ਟੀ. ਪਲਾਂਟੇਸ਼ਨ ਟੀਮ ਦੇ ਮੈਂਬਰ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ |