ਬੰਗਾ, 17 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬੀ ਸਾਹਿਤ ਤੇ ਸਾਹਿਤਕਾਰ ਦੇ ਅਸਲ ਮਕਸਦ ਨੂੰ ਅਮਲੀ ਰੂਪ ਪੂਰਾ ਕਰਨ ਹਿੱਤ ਬੰਗਾ ਵਿਖੇ ਇਕ ਨਵੀਂ ਸਾਹਿਤ ਸਭਾ ਬਣੀ ਹੈ, ਜਿਸ ਦਾ ਨਾਂਅ ਹੈ 'ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ' | ਇਸ ਸੰਬੰਧੀ ਇਸ ਨਵ ਗਠਿਤ ਸਾਹਿਤ ਸੰਸਥਾ ਦੀ ਪਲੇਠੀ ਇਕੱਤਰਤਾ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਬੇਹੱਦ ਉਸਾਰੂ ਤੇ ਰਚਨਾਤਮਿਕ ਮਹੌਲ ਵਿਚ ਹੋਈ | ਇਸ ਮੌਕੇ ਹਾਜ਼ਰ ਬੁਲਾਰਿਆਂ ਵਿਚ ਸ਼ਾਮਿਲ ਇਸ ਸੰਸਥਾ ਦੀ ਪਹਿਲੀ ਸੂਤਰਧਾਰ ਮੈਡਮ ਸੋਮਾ ਸਬਲੋਕ, ਸਮਾਜ ਸੇਵੀ ਸ਼ਖ਼ਸੀਅਤ ਮੈਡਮ ਮਨਜੀਤ ਕੌਰ ਬੋਲਾ, ਇੰਜੀਨੀਅਰ ਜਸਵੀਰ ਸਿੰਘ ਮੋਰੋਂ, ਨਾਟਕਕਾਰ ਤੇ ਮੰਚ ਕਲਾਕਾਰ ਸੋਢੀ ਰਾਣਾ, ਸੁਖਵਿੰਦਰ ਲੰਗੇਰੀ, ਅਨੀਤਾ ਨਵ ਵਸ਼ਿਸ਼ਟ, ਵਿਨੋਦ ਕੁਮਾਰ ਵਸ਼ਿਸ਼ਟ, ਸੁੱਚਾ ਰਾਮ, ਸੁਖਵਿੰਦਰ ਗੋਗਾ, ਜਸਵਿੰਦਰ ਭਟੋਆ, ਕਵਿੱਤਰੀ ਮੈਡਮ ਰਜਨੀ ਸ਼ਰਮਾ, ਗੁਰਦੀਪ ਸੈਣੀ, ਅਜਮੇਰ ਸਿੱਧੂ, ਵਿਨੈ ਸ਼ਰਮਾ ਆਦਿ ਹਾਜ਼ਰ ਸਨ |