26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਵੀਂ ਬਣ ਰਹੀ ਪੁਲੀ ਦੇ ਕੰਮ 'ਚ ਤੇਜ਼ੀ ਲਿਆਉਣ ਦੀ ਮੰਗ ਚੱਲ ਰਹੇ ਕੰਮ ਸਬੰਧੀ ਬੋਰਡ ਨਾ ਲੱਗਾ ਹੋਣ ਕਾਰਨ ਹੋ ਰਹੀ ਹੈ ਖੱਜਲ-ਖ਼ੁਆਰੀ

ਅਜੀਤ ਡੈਸਕ 18-05-2026
ਬਲਾਚੌਰ, 17 ਮਈ (ਨਰੇਸ਼ ਧੌਲ)-ਬਲਾਚੌਰ ਭੱਦੀ ਮੁੱਖ ਸੜਕ 'ਤੇ ਰਾਜੂ ਮਾਜਰਾ ਮੋੜ ਦੇ ਨਜ਼ਦੀਕ ਪੰਜਾਬ ਸਰਕਾਰ ਵਲੋਂ ਨਵੀਂ ਪੁਲੀ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਕਾਰਜ ਦੀ ਗਤੀ ਬਹੁਤ ਧੀਮੀ ਹੋਣ ਤੇ ਨਜ਼ਦੀਕ ਤੋਂ ਲਾਂਘਾ ਨਾ ਹੋਣ ਕਾਰਨ ਇਲਾਕਾ ਵਾਸੀ ਖ਼ਾਸ ਕਰਕੇ ਵਾਹਨ ਚਾਲਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਇਲਾਕਾ ਵਾਸੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਪਰ ਇਸ ਦਾ ਕਾਰਜ ਜਿਸ ਤਰ੍ਹਾਂ ਚੱਲਣਾ ਚਾਹੀਦਾ ਹੈ ਉਸ ਤਰ੍ਹਾਂ ਨਹੀਂ ਚੱਲ ਰਿਹਾ | ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਕਾਰਜ ਸ਼ੁਰੂ ਕਰਵਾਇਆ ਗਿਆ ਹੈ, ਉਸ ਦਿਨ ਤੋਂ ਹੀ ਵਿਚ ਵਿਚਾਲੇ ਕਈ ਦਿਨ ਕੰਮ ਬੰਦ ਰਹਿੰਦਾ ਹੈ ਜਿਸ ਕਾਰਨ ਸਮੁੱਚੇ ਕਾਰਜ ਅੰਦਰ ਕੋਈ ਬਹੁਤੀ ਪ੍ਰੋਗਰੈਸ ਨਹੀਂ ਦਿਖਾਈ ਦੇ ਰਹੀ | ਉਨ੍ਹਾਂ ਕਿਹਾ ਕਿ ਅੱਗੇ ਆਉਣ ਵਾਲੇ ਬਰਸਾਤ ਦੇ ਮੌਸਮ ਕਾਰਨ ਸੰਬੰਧਿਤ ਠੇਕੇਦਾਰ ਸਮੇਤ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਪੁਲੀ ਦੇ ਕਾਰਜ ਨੂੰ ਦਿਨ-ਰਾਤ ਦੀਆਂ ਸ਼ਿਫ਼ਟਾਂ ਲਗਾ ਕੇ ਬਰਸਾਤ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਨੇਪਰੇ ਚਾੜਿ੍ਹਆ ਜਾਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਚੱਲ ਰਹੇ ਕਾਰਜ ਦਾ ਸਾਈਨ ਬੋਰਡ ਨਾ ਲਗਾਏ ਜਾਣ ਕਾਰਨ ਬਹੁ ਗਿਣਤੀ ਵਾਹਨ ਚਾਲਕ ਚੱਲ ਰਹੇ ਕੰਮ ਦੇ ਨਜ਼ਦੀਕ ਤੋਂ ਖੱਜਲ-ਖ਼ੁਆਰ ਹੋ ਕੇ ਵਾਪਸ ਪਿੱਛੇ ਨੂੰ ਮੁੜ ਰਹੇ ਹਨ | ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿਥੇ ਪੁਲੀ ਦੇ ਕਾਰਜ ਵਿਚ ਤੇਜ਼ੀ ਲਿਆਂਦੀ ਜਾਵੇ, ਉਥੋਂ ਲਾਂਘਾ ਵੀ ਨਜ਼ਦੀਕ ਤੋਂ ਹੀ ਬਣਾਇਆ ਜਾਵੇ ਅਤੇ ਕੰਮ ਚੱਲ ਰਹੇ ਸੰਬੰਧੀ ਸਾਈਨ ਬੋਰਡ ਵੀ ਲਗਾਇਆ ਜਾਵੇ ਤਾਂ ਜੋ ਵਾਹਨ ਚਾਲਕ ਪਹਿਲਾਂ ਤੋਂ ਹੀ ਸੁਚੇਤ ਹੋ ਸਕਣ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਬੰਗਾ 'ਚ ਪੰਜਾਬੀ ਸਾਹਿਤ ਚੇਤਨਾ ਮੰਚ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।