ਨਵਾਂਸ਼ਹਿਰ, 17 ਮਈ (ਜਸਬੀਰ ਸਿੰਘ ਨੂਰਪੁਰ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਪਰਮਜੀਤ ਬੱਧਣ ਦੀ ਪ੍ਰਧਾਨਗੀ ਹੇਠ ਕੀਤੀ ਗਈ | ਸੂਬਾ ਚੇਅਰਮੈਨ ਪ੍ਰੇਮ ਸਲੋਹ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਗਵਰਨਰ ਹਾਊਸ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ, ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਅੱਥਰੂ ਗੈੱਸ ਦੇ ਗੋਲੇ ਛੱਡੇ ਗਏ | ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਇਸ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੀ ਹੈ | ਇਸ ਘਟਨਾ ਨਾਲ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ | ਉਨ੍ਹਾਂ ਸੰਬੋਧਨ ਕਰਦਿਆਂ ਇਹ ਵੀ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਬਣੇ ਹੋਏ ਲਗਪਗ ਸਾਢੇ ਚਾਰ ਸਾਲ ਹੋ ਗਏ, ਜਿਹੜੇ ਬਦਲਾਅ ਦਾ ਵਾਅਦਾ ਕਰਕੇ ਸਰਕਾਰ ਸੱਤਾ ਵਿਚ ਆਈ ਸੀ ਉਹ ਸਿਰਫ਼ ਝੂਠੇ ਲਾਰੇ ਹੀ ਨਿਕਲ਼ੇ | ਚੋਣ ਮੈਨੀਫੈਸਟੋ 'ਚ ਮੈਡੀਕਲ ਪ੍ਰੈਕਟੀਸ਼ਨਰਜ਼ ਨਾਲ ਵੀ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਮਸਲਾ ਹੱਲ ਕੀਤਾ ਜਾਵੇਗਾ ਪਰ ਅੱਜ ਤੱਕ ਕੋਈ ਵੀ ਉਪਰਾਲਾ ਨਹੀਂ ਕੀਤਾ | ਬਲਾਕ ਨਵਾਂਸ਼ਹਿਰ ਦੇ ਸਮੂਹ ਮੈਂਬਰਾਂ ਵਲੋਂ ਦੂਜੀ ਵਾਰ ਸੂਬਾ ਚੇਅਰਮੈਨ ਬਣਨ ਲਈ ਪ੍ਰੇਮ ਸਲੋਹ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਬਲਾਕ ਚੇਅਰਮੈਨ ਦਿਲਬਾਗ ਸਿੰਘ, ਮੁੱਖ ਸਲਾਹਕਾਰ ਜੁਗਿੰਦਰ ਬਰਨਾਲਾ, ਕੇਸਰ ਰਾਮ, ਜਨਰਲ ਸਕੱਤਰ ਇੰਦਰਜੀਤ ਸਲੋਹ, ਕੈਸ਼ੀਅਰ ਸੁਰਜੀਤ ਰਲ਼, ਰਾਮ ਕਪੂਰ, ਏ. ਬੀ. ਅਰੋੜਾ, ਸੰਤੋਖ ਬਾਲੀ, ਨਗੀਨ ਸਿੰਘ, ਨਿਰਮਲ ਖ਼ਾਨਪੁਰ, ਸੰਦੀਪ ਮੱਟੂ, ਹਰਮਨ ਸਿੰਘ, ਤਜਿੰਦਰ ਪਾਲ ਸਿੰਘ, ਰੋਸ਼ਨ ਲਾਲ, ਰੰਜੀਤ ਸਿੰਘ, ਅਮਰਜੀਤ ਕਰੀਮਪੁਰ, ਸਤਨਾਮ ਸਿੰਘ, ਅਮਰਜੀਤ ਜੱਬੋਵਾਲ, ਸਤਨਾਮ ਲਾਡੀ, ਦਲਵੀਰ ਵਿਰਦੀ, ਜੀਵਨ ਸਿੰਘ ਤੇ ਬਲਾਕ ਦੇ ਸਮੂਹ ਮੈਂਬਰ ਹਾਜ਼ਰ ਸਨ |