ਰੱਤੇਵਾਲ, 17 ਮਈ (ਅਸ਼ੋਕ ਕੁਮਾਰ ਲੀਲ)-ਸਮੂਹ ਸੰਗਤ ਥਾਨਵਾਲਾ ਵਲੋਂ ਕੁਟੀਆ ਭੂਰੀਵਾਲੇ ਵਿਖੇ ਤਿੰਨ ਦਿਨਾਂ ਸਲਾਨਾ ਸਮਾਗਮ 15 ਮਈ ਤੋਂ ਆਰੰਭ ਹੋਏ ਸਨ ਤੇ ਮਹਾਰਾਜ ਸੱਚਦਾ ਨੰਦ ਦੀ ਸਰਪ੍ਰਸਤੀ ਹੇਠ ਕਬੀਰ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਦੇ ਪ੍ਰਕਾਸ਼ ਕੀਤੇ ਗਏ ਸਨ ਉਨ੍ਹਾਂ ਦੇ ਸੰਪੂਰਨ ਭੋਗ ਅੱਜ ਪਾਏ ਗਏ | ਇਸ ਮੌਕੇ ਮਹਾਰਾਜ ਸੱਚਦਾ ਨੰਦ ਵਲੋਂ ਸਮੂਹ ਸੰਗਤਾਂ ਨੂੰ ਆਪਣੇ ਪ੍ਰਵਚਨਾ ਰਾਹੀਂ ਨਿਹਾਲ ਕੀਤਾ | ਉਨ੍ਹਾਂ ਨੇ ਸੰਗਤਾਂ ਨੂੰ ਪ੍ਰਭੂ ਦੇ ਚਰਨਾਂ ਵਿਚ ਲੱਗ ਕੇ ਆਪਣਾ ਜੀਵਨ ਸਫਲ ਕਰਨ ਦਾ ਉਪਦੇਸ਼ ਦਿੱਤਾ | ਸਮੂਹ ਸੰਗਤਾਂ ਤੇ ਸੇਵਾਦਾਰਾਂ ਵਲੋਂ ਸ਼ਰਧਾ ਭਾਵਨਾ ਨਾਲ ਤਿੰਨ ਦਿਨ ਸੇਵਾ ਨਿਭਾਈ ਗਈ | ਤਿੰਨ ਦਿਨਾਂ ਤੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਇਸ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਪਹੁੰਚੀਆਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ | ਭੋਗ ਪਾਉਣ ਉਪਰੰਤ ਸੰਤ ਮਹਾਂਪੁਰਖਾਂ ਤੇ ਗੋਪਾਲ ਜੀ ਹਰਿਆਣੇ ਵਾਲਿਆਂ ਨੇ ਆਪਣੇ ਕੀਰਤਨ ਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ |