ਮੁਕੰਦਪੁਰ, 17 ਮਈ (ਅਮਰੀਕ ਕਟਾਰੀਆ)-ਐੱਨ. ਆਰ. ਆਈ. ਵੀਰ ਪਰਮਜੀਤ ਵਿਰਦੀ, ਦਲਜੀਤ ਵਿਰਦੀ ਸਪੁੱਤਰ ਮਹਿੰਦਰ ਪਾਲ ਵਿਰਦੀ ਨੇ ਨਰੇਸ਼ ਕੁਮਾਰ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਗੁਣਾਚੌਰ ਬਲਾਕ ਮੁਕੰਦਪੁਰ ਸ਼ਹੀਦ ਭਗਤ ਸਿੰਘ ਨਗਰ ਨੂੰ ਵਾਟਰ ਕੂਲਰ ਲੈਣ ਲਈ ਦਸ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਨਰੇਸ਼ ਕੁਮਾਰ, ਬਾਰ੍ਹਾ ਰਾਮ ਤੇ ਐਸ. ਐਮ. ਸੀ. ਕਮੇਟੀ ਦੇ ਚੇਅਰਮੈਨ ਹਰਜਿੰਦਰ ਕੁਮਾਰ ਤੇ ਤਲਵਿੰਦਰ ਸ਼ੇਰਗਿੱਲ ਮੌਜੂਦਾ ਸਰਪੰਚ ਵੀ ਹਾਜ਼ਰ ਸਨ | ਸਮੂਹ ਸਕੂਲ ਸਟਾਫ਼ ਨੇ ਐੱਨ. ਆਰ. ਆਈ. ਵੀਰਾਂ ਤੇ ਨਰੇਸ਼ ਕੁਮਾਰ ਹੋਰਾਂ ਦਾ ਧੰਨਵਾਦ ਕੀਤਾ |