ਘੁੰਮਣਾ, 17 ਮਈ (ਮਹਿੰਦਰ ਪਾਲ ਸਿੰਘ)-ਹਲਕਾ ਬੰਗਾ ਦੇ ਪਿੰਡ ਚੇਤਾ ਵਿਖੇ ਦਰਬਾਰ ਸਾਈਾ ਨਮਿਤ ਸ਼ਾਹ ਦਾ ਸਾਲਾਨਾ ਜੋੜ ਮੇਲਾ 24 ਮਈ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਸਾਈਾ ਲਖਵੀਰ ਸ਼ਾਹ ਕਾਦਰੀ ਕਟਾਰੀਆਂ ਵਾਲਿਆਂ ਵਲੋਂ ਸੰਗਤ ਦੀ ਹਾਜ਼ਰੀ 'ਚ ਜਾਰੀ ਕੀਤਾ | ਇਸ ਸੰਬੰਧੀ ਪ੍ਰਬੰਧਕ ਡਾ. ਸੁਰਜੀਤ ਹੀਰਾ ਨੇ ਦੱਸਿਆ ਕਿ ਸਾਈਾ ਨਮਿਤ ਸ਼ਾਹ ਦਾ ਸਾਲਾਨਾ ਜੋੜ ਮੇਲਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ 24 ਮਈ ਨੂੰ ਮਨਾਇਆ ਜਾ ਰਿਹਾ ਹੈ | ਜਿਸ ਵਿਚ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਪਰਵੇਜ ਆਲਮ, ਸੱਤੀ ਖੋਖੇਵਾਲੀਆ, ਆਰ. ਜੋਗੀ, ਜੇ. ਐਸ. ਤੱਖਰ ਆਪਣੇ ਸੂਫੀ ਕਲਾਮਾਂ ਰਾਹੀਂ ਦਾਤਾ ਦੀ ਮਹਿਮਾ ਦਾ ਗੁਣਗਾਨ ਕਰਨਗੇ | ਮੇਲੇ 'ਚ ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਵੀ ਸ਼ਿਰਕਤ ਕਰਨਗੇ ਅਤੇ ਸੰਗਤ ਨੂੰ ਆਸ਼ੀਰਵਾਦ ਦੇਣਗੇ | ਉਪਰੰਤ ਠੰਢੇ ਮਿੱਠੇ ਜਲ ਦੀ ਛਬੀਲ ਤੇ ਦਾਤਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਡਾ. ਸੁਰਜੀਤ ਹੀਰਾ, ਮਲਕੀਤ ਚੰਦ, ਅਮਰਜੀਤ ਸਿੰਘ, ਸੁਰਖਾਬ ਹੀਰ, ਕਮਲਜੀਤ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਮੋਹਨ ਲਾਲ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ, ਪਲਵਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |