31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਐਮ. ਐਲ. ਬੀ. ਜੀ. ਗਰਲਜ਼ ਕਾਲਜ ਟੱਪਰੀਆਂ ਖੁਰਦ ਦਾ ਸ਼ਾਨਦਾਰ ਰਿਹਾ

ਅਜੀਤ ਡੈਸਕ 18-05-2026
ਟੱਪਰੀਆਂ ਖੁਰਦ, 17 ਮਈ (ਬੂਥਗੜ੍ਹੀਆਂ)-ਮਹਾਰਾਜ ਭੂਰੀਵਾਲੇ ਗਰੀਬਦਾਸੀ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੇ ਕਾਲਜ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ ਕਾਲਜ ਤੇ ਕਾਲਜੀਏਟ ਸਕੂਲ, ਟੱਪਰੀਆਂ ਖੁਰਦ ਦਾ 12ਵੀਂ ਦਾ ਨਤੀਜਾ 100 ਫੀਸਦੀ ਰਿਹਾ | ਇਸ ਮੌਕੇ ਪਿ੍ੰਸੀਪਲ ਡਾ. ਰਮੇਸ਼ ਕੁਮਾਰੀ ਨੇ ਦੱਸਿਆ ਕਿ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਆਪਾਰ ਕਿ੍ਪਾ ਸਦਕਾ 12ਵੀਂ ਆਰਟਸ ਗਰੁੱਪ 'ਚ ਰਮਨਦੀਪ ਕੌਰ ਸਪੁੱਤਰੀ ਮੱਖਣ ਸਿੰਘ ਨੇ 87.8 ਫੀਸਦੀ ਅੰਕ ਲੈ ਕੇ ਪਹਿਲਾ, ਤਨੀਸ਼ਾ ਸਪੁੱਤਰੀ ਰਾਜ ਕੁਮਾਰ ਨੇ 87.6 ਫੀਸਦੀ ਅੰਕ ਲੈ ਕੇ ਦੂਜਾ, ਨਵਜੋਤ ਕੌਰੂ ਸਪੁੱਤਰੀ ਸਤਨਾਮ ਸਿੰਘ ਨੇ 85.4 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ 12ਵੀਂ ਸਾਇੰਸ ਗਰੁੱਪ ਵਿੱਚ ਹਰਜੌਤ ਕੌਰ ਸਪੁੱਤਰੀ ਮਲਕੀਤ ਸਿੰਘ ਨੇ 94.4 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਨਵਦੀਪ ਕੌਰ ਸਪੁੱਤਰੀ ਬਲਵੰਤ ਰਾਮ ਨੇ 89.2 ਫੀਸਦੀ ਅੰਕ ਲੈ ਕੇ ਦੂਜਾ, ਜੈਸਮੀਨ ਕੌਰ ਸਪੁੱਤਰੀ ਕੇਸਰ ਸਿੰਘ ਨੇ 88.2 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 12ਵੀਂ ਕਾਮਰਸ ਗਰੁੱਪ ਵਿਚ ਸਾਜ਼ਿਆ ਸਪੁੱਤਰੀ ਨੰਦ ਲਾਲ ਨੇ 95 ਫੀਸਦੀ ਅੰਕ ਲੈ ਕੇ ਪਹਿਲਾ, ਸਿਮਰਨ ਸਪੁੱਤਰੀ ਮੋਹਨ ਲਾਲ ਨੇ 94.6 ਫੀਸਦੀ ਅੰਕ ਲੈ ਕੇ ਦੂਜਾ ਤੇ ਸਪਨਾ ਸਪੁੱਤਰੀ ਕੈਲਾਸ਼ ਰਾਜ ਨੇ 92 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸਤਿਗੁਰੂ ਵੇਦਾਂਤ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਤੇ ਸਮੂਹ ਟਰੱਸਟ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਇਸ ਸ਼ਲਾਘਾਯੋਗ ਉਪਲੱਬਧੀ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਚੇਤਾ ਵਿਖੇ ਸਾਈਾ ਨਮਿਤ ਸ਼ਾਹ ਦੇ ਜੋੜ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।