ਪੱਲੀ ਝਿੱਕੀ, 17 ਮਈ (ਕੁਲਦੀਪ ਸਿੰਘ ਪਾਬਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਬੋਰਡ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੌ ਫੀਸਦੀ ਨਤੀਜਾ ਹਾਸਿਲ ਕੀਤਾ ਹੈ | ਇਹ ਨਤੀਜਾ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਨਾਲ ਉੱਚੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਬਾਰ੍ਹਵੀਂ ਜਮਾਤ ਵਿਚ ਪਹਿਲੇ ਸਥਾਨ 'ਤੇ ਹਰਮਨਪ੍ਰੀਤ ਕੌਰ 88 ਫੀਸਦੀ, ਜੈਸਮੀਨ ਦੂਜੇ ਸਥਾਨ 'ਤੇ 86.40 ਫੀਸਦੀ, ਕੋਮਲ ਤੇ ਸੰਜਨਾ ਤੀਸਰੇ ਸਥਾਨ 'ਤੇ 86.20 ਫੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਦੇ ਪਿ੍ੰਸੀਪਲ ਸਤਵੀਰ ਸਿੰਘ ਤੇ ਸਟਾਫ਼ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪਿ੍ੰਸੀਪਲ ਸਤਵੀਰ ਸਿੰਘ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ ਅਧਿਆਪਕਾਂ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਇਸ ਮੌਕੇ ਲੈਕਚਰਾਰ ਹਰਜੀਤ ਸਿੰਘ, ਲੈਕਚਰਾਰ ਸਤਵਿੰਦਰ ਕੌਰ, ਮਾਸਟਰ ਤੀਰਥ ਰਾਮ, ਮਾਸਟਰ ਕਮਲ ਪਾਲ, ਮਾਸਟਰ ਲਖਵਿੰਦਰ ਕੁਮਾਰ, ਜਸਪਾਲ ਸਿੰਘ, ਪ੍ਰਦੀਪ ਕੁਮਾਰ, ਸੁਸਮ ਲੱਤਾ, ਚਰਨਜੀਤ ਕੌਰ, ਅਮਰਜੀਤ ਕੌਰ, ਸੁਖਦੀਪ ਕੌਰ, ਮੈਡਮ ਰਵੀਨਾ ਆਦਿ ਹਾਜ਼ਰ ਸਨ |