ਮਜਾਰੀ/ਸਾਹਿਬਾ, 17 ਮਈ (ਨਿਰਮਲਜੀਤ ਸਿੰਘ ਚਾਹਲ)-ਪਿੰਡ ਘਮੌਰ ਤੋਂ ਕੌਲਗੜ੍ਹ ਨੂੰ ਆਉਂਦੀ ਲਿੰਕ ਸੜਕ 'ਤੇ ਪਿੰਡ ਕੌਲਗੜ੍ਹ ਲਾਗੇ ਲੁੱਕ ਪਾਉਣ ਨੂੰ ਰਹਿੰਦੀ ਸੜਕ 'ਤੇ ਪਿੰਡ ਵਾਸੀਆਂ ਨੇ ਪੰਜਾਬ ਮੰਡੀ ਬੋਰਡ ਤੋਂ ਲੁੱਕ ਪਾ ਕੇ ਸੜਕ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੀ ਮੰਗ ਕੀਤੀ ਹੈ | ਇਸ ਬਾਰੇ ਬਹਾਦਰ ਸਿੰਘ ਕੌਲਗੜ੍ਹ ਸਾਬਕਾ ਸੂਬਾ ਪ੍ਰਧਾਨ ਗੰਨਾ ਮਿੱਲ ਨਵਾਂਸ਼ਹਿਰ, ਜਰਨੈਲ ਸਿੰਘ ਮੰਨਣ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਰਾਹੀਂ ਬਹੁਤ ਸਾਰੇ ਪਿੰਡਾਂ ਦੇ ਲੋਕ ਵਾਇਆ ਘਮੌਰ ਹੋ ਕੇ ਬਲਾਚੌਰ ਨੂੰ ਜਾਂਦੇ ਹਨ | ਇਸੇ ਤਰ੍ਹਾਂ ਇਸ ਸੜਕ ਰਾਹੀਂ ਪਿੰਡ ਘਮੌਰ, ਖੰਡੂਪੁਰ, ਰੁੜਕੀ ਕਲਾਂ ਦੇ ਬੱਚੇ ਸਰਕਾਰੀ ਹਾਈ ਸਕੂਲ ਕੌਲਗੜ੍ਹ ਵਿਖੇ ਰੋਜ਼ਾਨਾਂ ਇਸ ਸੜਕ ਰਾਹੀਂ ਪੜ੍ਹਨ ਆਉਂਦੇ ਹਨ | ਘਮੌਰ ਵਲੋਂ ਤਾਂ ਇਸ ਸੜਕ 'ਤੇ ਪੀ. ਸੀ. ਪਾ ਕੇ ਸੜਕ ਮੁਕੰਮਲ ਹੋ ਚੁੱਕੀ ਹੈ ਪਰ ਪਿੰਡ ਕੌਲਗੜ੍ਹ ਦੇ ਲਾਗੇ ਜਾ ਕੇ ਸੜਕ ਦੇ ਇਸ ਹਿੱਸੇ ਵਿਚ ਪੀ. ਸੀ. ਨਾ ਪਾਣ ਕਰਕੇ ਪਾਇਆ ਹੋਇਆ ਪੱਥਰ ਪੂਰੀ ਤਰ੍ਹਾਂ ਖਿੱਲਰ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰਾਂ ਪਿੰਡ ਵਿੱਚ ਵੀ ਕਾਫੀ ਸਮੇਂ ਤੋਂ ਇਸ ਸੜਕ ਦਾ ਕੰਮ ਅਧੂਰਾ ਪਿਆ ਹੈ | ਉਨ੍ਹਾਂ ਪੰਜਾਬ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੇ ਸਾਰੇ ਹਿੱਸੇ ਜਲਦੀ ਪੀ. ਸੀ. ਪਾਈ ਜਾਵੇ |