31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਝਿੜੀ ਅਸਥਾਨ ਪੱਲੀ ਝਿੱਕੀ ਵਿਖੇ ਚਾਰ ਰੋਜ਼ਾ ਮੇਲੇ ਦਾ ਪੋਸਟਰ ਜਾਰੀ

ਅਜੀਤ ਡੈਸਕ 18-05-2026
ਪੱਲੀ ਝਿੱਕੀ, 17 ਮਈ (ਕੁਲਦੀਪ ਸਿੰਘ ਪਾਬਲਾ)-ਬਾਬਾ ਸ਼ਾਹ ਕਮਾਲ, ਬਾਬਾ ਚਾਊ, ਬਾਬਾ ਜਤੀ, ਬਾਬਾ ਕਾਬਲੀ ਦੇ ਝਿੜੀ ਅਸਥਾਨ ਪਿੰਡ ਪੱਲੀ ਝਿੱਕੀ ਵਿਖੇ ਸਮੂਹ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਸਮੂਹ ਪੱਤੀ ਕੋਟ ਦੇ ਨਗਰ ਨਿਵਾਸੀ, ਸਮੂਹ ਨੌਜਵਾਨਾਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਧੂਮ ਧਾਮ ਨਾਲ ਚਾਰ ਰੋਜ਼ਾ ਸਾਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ ਕੀਤਾ | ਇਸ ਸੰਬੰਧੀ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਅਤੇ ਭਗਤ ਸ਼ੀਤਲ ਸਿੰਘ ਹਲਵਾਈ ਕਾਰਜਕਾਰੀ ਮੁੱਖ ਸੇਵਾਦਾਰ ਨੇ ਦੱਸਿਆ ਕਿ ਚਾਰ ਰੋਜ਼ਾ ਮੇਲੇ ਦੀ ਸ਼ੁਰੂਆਤ ਦੌਰਾਨ 23 ਮਈ ਨੂੰ ਬਾਅਦ ਦੁਪਹਿਰ 2 ਵਜੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ | 24 ਮਈ ਨੂੰ ਝਿੜੀ ਅਸਥਾਨ 'ਤੇ ਚਿਰਾਗ ਰੌਸ਼ਨ ਕੀਤੇ ਜਾਣਗੇ ਅਤੇ ਰਾਤ ਨੂੰ 8 ਵਜੇ ਕਰਾਮਤ ਅਲੀ ਦੀ ਪਾਰਟੀ ਕਵਾਲੀਆਂ ਅਤੇ ਰਾਤ 10 ਵਜੇ ਵਿੱਕੀ ਨਕਾਲ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ | ਇਸ ਦੌਰਾਨ 25 ਮਈ ਨੂੰ ਦੁਪਹਿਰ 12 ਵਜੇ ਅਲਗੋਜਿਆਂ ਵਾਲਿਆਂ ਦੀ ਪਾਰਟੀ ਪ੍ਰੋਗਰਾਮ ਪੇਸ਼ ਕਰਨਗੇ | ਦੁਪਹਿਰ ਬਾਅਦ 2 ਵਜੇ ਮਸ਼ਹੂਰ ਗਾਇਕ ਜੋੜੀ ਗੁਰਵੀਰ ਸਿੱਧੂ ਅਤੇ ਅਮਨ ਵਿਰਕ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਅਤੇ ਰਾਤ ਨੂੰ ਲਵਲੀ ਨਕਾਲ ਪਾਰਟੀ ਤੇ ਕਵਾਲ ਪਾਰਟੀ ਕਵਾਲੀਆਂ ਪੇਸ਼ ਕਰਨਗੇ | ਇਸ ਸੰਬੰਧੀ ਬਾਬਾ ਦਰਸ਼ਨ ਸਿੰਘ ਅਤੇ ਭਗਤ ਸੀਤਲ ਸਿੰਘ ਹਲਵਾਈ ਨੇ ਦੱਸਿਆ ਕਿ ਮੇਲੇ ਦੇ ਆਖਰੀ ਦਿਨ 26 ਮਈ ਨੂੰ ਦੁਪਹਿਰ ਬਾਅਦ 2 ਵਜੇ ਪੰਜਾਬ ਦੇ ਮਸ਼ਹੂਰ ਗਾਇਕ ਪੰਮਾ ਡੂੰਮੇਵਾਲੀਆ ਆਪਣਾ ਰੰਗਾ ਰੰਗ ਸਟੇਜ ਪ੍ਰੋਗਰਾਮ ਕਰਨਗੇ ਅਤੇ ਰਾਤ ਨੂੰ ਧਰਮਵੀਰ ਪਰਦੇਸੀ ਦੀ ਪਾਰਟੀ ਡਰਾਮਾ ਪੇਸ਼ ਕਰਨਗੇ | ਇਸ ਦੌਰਾਨ ਚਾਰ ਦਿਨ ਸਟੇਜ ਦੀ ਸੇਵਾ ਐਂਕਰ ਲਾਲ ਸਿੰਘ ਪੱਲੀ ਝਿੱਕੀ ਵਾਲੇ ਕਰਨਗੇ ਤੇ ਸਾਊਾਡ ਦੀ ਸੇਵਾ ਸਤਨਾਮ ਸਿੰਘ ਗੁਰਾਇਆ ਵਾਲੇ, ਪੱਖੇ ਅਤੇ ਕੂਲਰਾਂ ਦੀ ਸੇਵਾ ਨਿਊ ਜਨਤਾ ਟੈਂਟ ਵਾਲੇ ਅਤੇ ਲੰਗਰ ਤਿਆਰ ਕਰਨੇ ਦੀ ਸੇਵਾ ਭਗਤ ਸੀਤਲ ਸਿੰਘ ਹਲਵਾਈ ਵਲੋਂ ਕੀਤੀ ਜਾਵੇਗੀ | ਇਸ ਮੌਕੇ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਭਗਤ ਸਿੰਘ ਹਰਵਾਈ, ਮਨਜਿੰਦਰ ਸਿੰਘ ਬਿੰਦੀ ਦਲਾਲਾਂ ਦਾ, ਦੀਪੂ ਵਡਵਾਲ, ਪਰਮਿੰਦਰ ਸਿੰਘ ਬਿੰਦੂ, ਪੁਰਸ਼ੋਤਮ ਲਾਲ, ਪਲਵਿੰਦਰ ਸਿੰਘ ਬਿੱਲਾ, ਕਰਨੈਲ ਸਿੰਘ ਕੈਨੇਡੀਅਨ ਬਾਬਿਆਂ ਦਾ, ਜਗਤਾਰ ਸਿੰਘ ਤਾਰਾ ਛੋਟੇ ਹਾਥੀ ਵਾਲਾ, ਸ਼ਿੰਦਾ ਬਡਵਾਲ, ਸੋਨੂ, ਹੰਸ ਰਾਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੇ ਨਤੀਜੇ ਰਹੇ ਸ਼ਾਨਦਾਰ ਅਗਲੀ ਖ਼ਬਰ ਧੀਆਂ ਦੀ ਗਰਭ 'ਚ ਹੱਤਿਆ ਕਰਨ ਵਾਲਿਆਂ 'ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ-ਡਾ. ਹਰੀਸ਼ ਕਿਰਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।