31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੇ ਨਤੀਜੇ ਰਹੇ ਸ਼ਾਨਦਾਰ

ਅਜੀਤ ਡੈਸਕ 18-05-2026
ਮੁਕੰਦਪੁਰ, 17 ਮਈ (ਅਮਰੀਕ ਸਿੰਘ ਢੀਡਸਾ)-ਸੀ. ਬੀ. ਐਸ. ਈ. ਬੋਰਡ ਵਲੋਂ ਐਲਾਨੇ ਗਏ ਵਿੱਦਿਅਕ ਵਰ੍ਹੇ 2025-26 12ਵੀਂ ਦੇ ਨਤੀਜਿਆਂ ਵਿਚ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਦੇ ਨਤੀਜੇ ਸ਼ਾਨਦਾਰ ਰਹੇ | ਇਸ ਸੰਬੰਧੀ ਸਕੂਲ ਪਿ੍ੰਸੀਪਲ ਭੂਪਿੰਦਰ ਸਿੰਘ ਨੇ ਦੱਸਿਆ ਕਿ ਵਿੱਦਿਅਕ ਵਰ੍ਹੇ 2025-26 ਵਿਚ ਕੁੱਲ 107 ਵਿਦਿਆਰਥੀ ਅਪੀਅਰ ਹੋਏ ਸਨ, ਜਿਨ੍ਹਾਂ ਵਿਚੋਂ 100 ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ | ਸਾਇੰਸ ਵਿਚੋਂ ਗੁਰਸਿਮਰਨ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਜਗਤਪੁਰ ਨੇ 95.8 ਫੀਸਦੀ ਅੰਕ ਲੈ ਕੇ ਪਹਿਲਾ, ਗੁਰਲੀਨ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਚੱਕ ਸਾਭੂ ਨੇ 95.6 ਫੀਸਦੀ ਅੰਕ ਲੈ ਕੇ ਦੂਜਾ ਤੇ ਨਵਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਰਹਿਪਾ ਨੇ 93.8 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟਰੀਮ ਵਿਚੋਂ ਤਨਵੀਰ ਪੁੱਤਰੀ ਕਿਰਪਾਲ ਸਿੰਘ ਵਾਸੀ ਢੰੜਵਾੜ ਨੇ 96.4 ਫੀਸਦੀ ਅੰਕ ਲੈ ਕੇ ਪਹਿਲਾ, ਗੁਰਸ਼ਰਨ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਖੁਰਦ ਨੇ 93.2 ਫੀਸਦੀ ਅੰਕ ਲੈ ਕੇ ਦੂਜਾ ਅਤੇ ਵੰਦਨਾ ਕੌਰ ਪੁੱਤਰੀ ਅੰਮਿ੍ਤ ਰਾਜ ਵਾਸੀ ਜਗਤਪੁਰ ਨੇ 93 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ ਸਟਰੀਮ ਨਵਦੀਪ ਕੌਰ ਪੁੱਤਰੀ ਮੱਖਣ ਸਿੰਘ ਮਹਲ ਵਾਸੀ ਮਾਹਲ ਖ਼ੁਰਦ 84.6 ਫੀਸਦੀ ਅੰਕ ਲੈ ਕੇ ਪਹਿਲਾ, ਮਹਿਕਪ੍ਰੀਤ ਕੌਰ ਪੁੱਤਰੀ ਮੁਖਤਿਆਰ ਸਿੰਘ 83.8 ਫੀਸਦੀ ਅਤੇ ਅਨੁਰਾਧਾ ਪੁੱਤਰੀ ਦਵਿੰਦਰ ਸਿੰਘ ਵਾਸੀ ਝਿੰਗੜਾ ਨੇ 82.8 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸਕੂਲ ਚੇਅਰਮੈਨ ਪਰਮਿੰਦਰ ਸਿੰਘ ਸ਼ੇਰਗਿੱਲ, ਵਾਇਸ ਚੇਅਰਮੈਨ ਡਾ. ਅਮਰਜੀਤ ਸਿੰਘ ਤੇ ਸਕੂਲ ਪਿ੍ੰਸੀਪਲ ਸਰਦਾਰ ਭੁਪਿੰਦਰ ਸਿੰਘ ਨੇ ਮੋਹਰੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਮੋਹਰੀ ਵਿਦਿਆਰਥੀਆਂ ਨੂੰ ਅਗਲੇਰੀ ਵਿੱਦਿਅਕ ਤਿਆਰੀ ਲਈ ਪ੍ਰੇਰਿਆ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਮੈਡਮ ਰਣਜੀਤ ਕੌਰ, ਮੈਡਮ ਲੱਕੀ ਭਾਰਦਵਾਜ, ਮੈਡਮ ਬਲਜੀਤ ਕੌਰ, ਮੈਡਮ ਰੂਬਲਦੀਪ, ਪਰਮ ਸੁਮਨ, ਮੈਡਮ ਜਸਵੀਰ ਕੌਰ, ਮੈਡਮ ਕਵਿਤਾ, ਮੈਡਮ ਗੁਰਪ੍ਰੀਤ ਕੌਰ, ਵਿਸ਼ਾਲ, ਮੈਡਮ ਮੀਨਾਕਸ਼ੀ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਵਾਤਾਵਰਨ ਬਚਾਓ ਮੁਹਿੰਮ ਤਹਿਤ ਇੰਜੀ: ਗੋਪਾਲ ਕਿ੍ਸਨ ਬੀਸਲਾ ਨੇ ਪਿੰਡਾਂ 'ਚ ਬੂਟੇ ਵੰਡੇ ਅਗਲੀ ਖ਼ਬਰ ਝਿੜੀ ਅਸਥਾਨ ਪੱਲੀ ਝਿੱਕੀ ਵਿਖੇ ਚਾਰ ਰੋਜ਼ਾ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।