31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਾਤਾਵਰਨ ਬਚਾਓ ਮੁਹਿੰਮ ਤਹਿਤ ਇੰਜੀ: ਗੋਪਾਲ ਕਿ੍ਸਨ ਬੀਸਲਾ ਨੇ ਪਿੰਡਾਂ 'ਚ ਬੂਟੇ ਵੰਡੇ

ਅਜੀਤ ਡੈਸਕ 18-05-2026
ਬਹਿਰਾਮ, 17 ਮਈ (ਨਛੱਤਰ ਸਿੰਘ ਬਹਿਰਾਮ)-ਗਰਮੀ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਹੀ ਅਸੀ ਗਰਮੀ ਤੋਂ ਬਚ ਸਕਦੇ ਹਾਂ | ਇਹ ਸ਼ਬਦ ਇੰਜੀ: ਗੋਪਾਲ ਕਿ੍ਸ਼ਨ ਬੀਸਲਾ ਵਾਤਾਵਰਣ ਪ੍ਰੇਮੀ ਨੇ ਇਥੇ ਗੱਲਬਾਤ ਕਰਦਿਆ ਆਖੇ | ਉਨ੍ਹਾਂ ਨੇ ਪਿੰਡ-ਪਿੰਡ ਜਾ ਕੇ ਜਿਥੇ ਬੂਟੇ ਵੰਡੇ ਉਥੇ ਉਨ੍ਹਾਂ ਨੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਜਾਗਰੂਕ ਵੀ ਕੀਤਾ | ਉਨ੍ਹਾ ਕਿਹਾ ਕਿ ਗਰਮੀ ਦੇ ਵੱਧਣ ਦਾ ਮੁੱਖ ਕਾਰਨ ਅੰਧਾ-ਧੁੰਦ ਦਰੱਖਤਾਂ ਦੀ ਕਟਾਈ ਹੈ ਜਦਕਿ ਦਰੱਖਤ ਕੱਟਣੇ ਨਹੀਂ ਚਾਹੀਦੇ ਕਿਉਂਕਿ ਦਰੱਖਤ ਸਾਨੂੰ ਆਕਸੀਜਨ ਤੇ ਸ਼ੁੱਧ ਵਾਤਾਵਰਣ ਪ੍ਰਦਾਨ ਕਰਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਰਲਮਿਲ ਕੇ ਬੂਟੇ ਲਗਾਈਏ ਤੇ ਵਾਤਾਵਰਣ ਨੂੰ ਵਧੀਆ ਬਣਾਈਏ | ਇਸ ਮੌਕੇ ਡਾ. ਬਖਸ਼ੀਸ ਸਿੰਘ ਕਰਨ ਹਸਪਤਾਲ ਬੰਗਾ, ਸੁਰਿੰਦਰ ਕੁਮਾਰ ਖਟਕੜ, ਦੇਸ ਰਾਜ ਖਾਨਪੁਰ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਹਰਮੇਸ਼ ਲਾਲ, ਬਲਿਹਾਰ ਚੰਦ, ਲਖਵੀਰ ਸਿੰਘ, ਸੁਰਜੀਤ ਸੈਂਪਲੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਧੂ ਸਿੰਘ ਸ਼ੇਰਗਿੱਲ ਮੈਪਲ ਬਿਅਰ ਕੈਨੇਡੀਅਨ ਸਕੂਲ ਮੁਕੰਦਪੁਰ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੇ ਨਤੀਜੇ ਰਹੇ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।