31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ. ਸ. ਸ. ਸ. ਜਾਡਲਾ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 18-05-2026
ਜਾਡਲਾ, 17 ਮਈ (ਸੁਰਿੰਦਰ ਦੁੱਗਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਮਾਰਚ 2026 ਦੇ ਦਸਵੀਂ ਤੇ ਬਾਰਵੀਂ ਦੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ ਦਾ ਨਤੀਜਾ 100 ਫੀਸਦੀ ਰਿਹਾ ਹੈ | ਇਸ ਸੰਬੰਧੀ ਪਿ੍ੰਸੀਪਲ ਡਾ. ਬਲਜੀਤ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ 'ਚ ਗੁਰਲੀਨ ਕੌਰ ਪੁੱਤਰੀ ਬਲਜੀਤ ਸਿੰਘ ਨੇ 89 ਫੀਸਦੀ ਅੰਕਾਂ ਨਾਲ ਪਹਿਲਾ, ਮਹਿਕ ਰਾਣੀ ਪੁੱਤਰੀ ਭੁਪਿੰਦਰ ਕੁਮਾਰ ਨੇ 87.20 ਫੀਸਦੀ ਅੰਕਾਂ ਨਾਲ ਦੂਜਾ ਤੇ ਗੁਰਲੀਨ ਕੌਰ ਪੁੱਤਰੀ ਸਰਦਾਰਾ ਸਿੰਘ 87 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਬਾਰਵੀਂ ਜਮਾਤ ਦੇ ਸਾਇੰਸ ਗਰੁੱਪ ਵਿਚ ਮਧੁਰ ਅਗਨੀਹੋਤਰੀ ਨੇ 93.6 ਫੀਸਦੀ ਅੰਕਾਂ ਨਾਲ ਪਹਿਲਾ, ਕਸ਼ਿਸ਼ ਨੇ 93 ਫੀਸਦੀ ਅੰਕਾਂ ਨਾਲ ਦੂਜਾ ਤੇ ਨਵਜੋਤ ਕੌਰ ਨੇ 91.6 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ 'ਚੋਂ ਮਨਦੀਪ ਕੌਰ ਨੇ 83.6 ਫੀਸਦੀ ਅੰਕਾਂ ਨਾਲ ਪਹਿਲਾ ਤੇ ਤਰਨਪ੍ਰੀਤ ਨੇ 82.2 ਅੰਕਾਂ ਨਾਲ ਦੂਸਰਾ ਅਤੇ ਅਮਿਤ ਨਿਗਾਹ ਨੇ 81.8 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਆਰਟਸ ਗਰੁੱਪ 'ਚ ਸੌਰਵ ਨੇ 91.2 ਫੀਸਦੀ ਅੰਕਾਂ ਨਾਲ ਪਹਿਲਾ, ਹਰਮਨਜੋਤ ਸਿੰਘ ਨੇ 82.2 ਅੰਕਾਂ ਨਾਲ ਦੂਸਰਾ ਤੇ ਸੂਰਜ ਚੌਂਕੜੀਆ ਨੇ 81.8 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਨੇ ਸਮੂਹ ਸਟਾਫ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਭੇਟ ਕੀਤੀ | ਇਸ ਮੌਕੇ ਲੈਕਚਰਾਰ ਪੂਨਮ ਰਾਣਾ, ਜਸਵਿੰਦਰ ਕੌਰ, ਨਵਨੀਤ ਕੌਰ, ਰਸ਼ਪਾਲ ਕੌਰ, ਪਰਵੀਨ ਕੁਮਾਰੀ, ਮੀਨਾ ਰਾਣੀ, ਅਵਤਾਰ ਕੌਰ, ਪਰਮਜੀਤ ਕੌਰ, ਸਚਿਨ ਰਾਣਾ, ਸੰਜੀਵ ਕੁਮਾਰ, ਅਸ਼ਵਨੀ ਕੁਮਾਰ, ਅਜੈ ਕੁਮਾਰ, ਮਨਜੀਤ ਸਿੰਘ, ਮਹਿੰਦਰ ਸਿੰਘ, ਮੋਨਿਕਾ ਬੱਸੀ, ਸਰਬਜੀਤ ਕੌਰ, ਪਰਵੀਨ ਭੱਟੀ, ਸੁਖਬੀਰ ਕੌਰ, ਜਸਵਿੰਦਰ ਰਾਣੀ,ਵਿਸ਼ਾਲੀ, ਕਰਮਜੀਤ ਕੌਰ, ਜਸਜੀਤ ਕੌਰ ਤੇ ਨਾਨ-ਟੀਚਿੰਗ ਸਟਾਫ਼ ਜਤਿੰਦਰ ਸਿੰਘ, ਅਰੁਣ ਕੁਮਾਰ, ਰਜਿੰਦਰ ਕੌਰ ਲਾਇਬ੍ਰੇਰੀਅਨ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ-ਸੁਰਿੰਦਰ ਚਾਂਦ ਅਗਲੀ ਖ਼ਬਰ ਸਾਧੂ ਸਿੰਘ ਸ਼ੇਰਗਿੱਲ ਮੈਪਲ ਬਿਅਰ ਕੈਨੇਡੀਅਨ ਸਕੂਲ ਮੁਕੰਦਪੁਰ ਵਿਖੇ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।