31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ-ਸੁਰਿੰਦਰ ਚਾਂਦ

ਅਜੀਤ ਡੈਸਕ 18-05-2026
ਨਵਾਂਸ਼ਹਿਰ, 17 ਮਈ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਟ੍ਰੈਫ਼ਿਕ ਪੁਲਿਸ ਵਲੋਂ ਬਿਨਾਂ ਨੰਬਰ, ਟੁੱਟੀ ਨੰਬਰ ਪਲੇਟ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਾ ਹੋਣ ਦੀ ਸੂਰਤ ਵਿਚ ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 75 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ | ਸੁਰਿੰਦਰ ਚਾਂਦ ਡੀ. ਐਸ. ਪੀ., ਐੱਚ. ਐਂਡ ਐਫ. (ਟ੍ਰੈਫਿਕ) ਨਵਾਂਸ਼ਹਿਰ ਨੇ ਦੱਸਿਆ ਕਿ ਮਹੀਨਾ ਅਪ੍ਰੈਲ ਤੋਂ ਅੱਧ ਮਈ ਤੱਕ ਬਿਨਾਂ ਨੰਬਰ ਪਲੇਟ ਵਾਹਨ ਚਾਲਕਾਂ ਦੇ 17, ਸਹੀ ਅੱਖਰਾਂ ਵਿਚ ਨੰਬਰ ਨਾ ਲਿਖੇ ਹੋਣਾ ਜਾਂ ਟੁੱਟੀ ਨੰਬਰ ਪਲੇਟ ਤਹਿਤ 7 ਵਾਹਨ ਚਾਲਕ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਾ ਲਗਾਉਣ ਵਾਲੇ 51 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜਿੱਥੇ ਆਪਣੇ ਆਪ ਦੇ ਜੀਵਨ ਨੂੰ ਖ਼ਤਰੇ ਵਿਚ ਪਾਉਂਦੇ ਹਨ, ਉਥੇ ਉਹ ਦੂਜੇ ਸਧਾਰਨ ਤੇ ਬੇਦੋਸ਼ੇ ਲੋਕਾਂ ਲਈ ਵੀ ਸਮੱਸਿਆਵਾਂ ਪੈਦਾ ਕਰਦੇ ਹਨ | ਉਨ੍ਹਾਂ ਚੰਡੀਗੜ੍ਹ ਚੌਕ ਵਿਖੇ ਲੱਗੀਆਂ ਟ੍ਰੈਫਿਕ ਲਾਈਟਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਸੁਨੇਹਾ ਦਿੰਦਿਆਂ ਆਖਿਆ ਕਿ ਜ਼ੈਬਰਾ ਕਰਾਸਿੰਗ ਪੈਦਲ ਸੜਕ ਪਾਰ ਕਰਨ ਵਾਲਿਆਂ ਲਈ ਹੁੰਦੀ ਹੈ | ਵਾਹਨ ਨੂੰ ਚਾਲਕ ਨੇ ਉਸ ਤੋਂ ਕਾਫ਼ੀ ਪਿੱਛੇ ਲੱਗੀ ਪੱਟੀ 'ਤੇ ਰੋਕਣਾ ਹੁੰਦਾ ਹੈ |
ਪਿਛਲੀ ਖ਼ਬਰ ਬਾਬਾ ਔਗੜ ਨਾਥ ਦੀ ਯਾਦ 'ਚ ਭੰਡਾਰਾ ਕਰਵਾਇਆ ਅਗਲੀ ਖ਼ਬਰ ਸ. ਸ. ਸ. ਸ. ਜਾਡਲਾ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।