31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬਾਬਾ ਔਗੜ ਨਾਥ ਦੀ ਯਾਦ 'ਚ ਭੰਡਾਰਾ ਕਰਵਾਇਆ

ਅਜੀਤ ਡੈਸਕ 18-05-2026
ਸੈਲਾ ਖੁਰਦ, 17 ਮਈ (ਹਰਵਿੰਦਰ ਸਿੰਘ ਬੰਗਾ)-ਬਾਬਾ ਔਗੜ ਨਾਥ ਮੰਦਰ ਪ੍ਰਬੰਧਕ ਕਮੇਟੀ ਸੈਲਾ ਖ਼ੁਰਦ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਔਗੜ ਨਾਥ ਦੀ ਯਾਦ ਨੂੰ ਸਮਰਪਿਤ ਛਿਮਾਈ ਭੰਡਾਰਾ ਸਮਾਗਮ ਕਰਵਾਇਆ | ਸ੍ਰੀ ਰਮਾਇਣ ਜੀ ਦੇ ਭੋਗ ਪਾਏ ਗਏ, ਇਸ ਤੋਂ ਉਪਰੰਤ ਵੱਖ-ਵੱਖ ਭਜਨ ਮੰਡਲੀਆਂ ਵਲੋਂ ਕੀਰਤਨ ਦਾ ਜਸ ਗਾਇਨ ਕੀਤਾ | ਸਮਾਗਮ 'ਚ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਪੁਰਸ਼ਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਨਿੰਮਾ, ਜਸਵਿੰਦਰ ਸਿੰਦੀ, ਪੰਚ ਅਮਰੀਕ ਸਿੰਘ, ਜਗਤਾਰ ਸਿੰਘ ਵਲੋਂ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ | ਅੰਤ 'ਚ ਨਿਰਮਲ ਸਿੰਘ ਨਿੰਮਾ ਨੇ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਰਵਿੰਦਰ ਪੈਸਰਾ, ਮੋਹਨ ਸਿੰਘ, ਸਿਮਰਨਜੀਤ ਸਿੰਘ, ਗੁਰਵਿੰਦਰ, ਸੁੱਖਾ, ਹਰਭਜਨ ਸਿੰਘ, ਮਨਦੀਪ ਮਿੰਟੂ, ਟਿਕੂ ਬਾਬਾ, ਹੈਪੀ ਸ਼ਰਮਾ, ਰਣਜੀਤ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੋਆਬਾ ਗਰੁੱਪ ਆਫ ਕਾਲਜਿਜ਼ ਦਾ ਬੀ. ਐਨ. ਐਨ. ਸੀ. ਸੀ. ਦੇ ਕਮਾਂਡਿੰਗ ਅਫ਼ਸਰ ਨੇ ਕੀਤਾ ਦੌਰਾ ਅਗਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ-ਸੁਰਿੰਦਰ ਚਾਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।