31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦਰਬਾਰ ਖੁਆਜਾ ਪੀਰ ਚੰਦਿਆਣੀ ਖੁਰਦ ਵਿਖੇ ਸਮਾਗਮ ਅੱਜ

ਅਜੀਤ ਡੈਸਕ 18-05-2026
ਸੜੋਆ, 17 ਮਈ (ਬਲਵਿੰਦਰ ਨਾਨੋਵਾਲੀਆ)-ਦਰਬਾਰ ਖੁਆਜਾ ਪੀਰ ਗੱਦੀ ਨਸ਼ੀਨ ਦੀਦੀ ਸਰਕਾਰ ਪਿੰਡ ਚੰਦਿਆਣੀ ਖੁਰਦ ਵਿਖੇ ਮਹਿਫਲ-ਏ ਖੁਆਜਾ ਗਰੀਬ ਨਵਾਜ 20ਵਾਂ ਸਾਲਾਨਾ ਸਮਾਗਮ 18 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਦਰਬਾਰ ਦੇ ਸੇਵਾਦਾਰ ਲਾਡੀ ਬਾਦਸ਼ਾਹ ਤੇ ਵਿਜੈ ਚੇਚੀ ਨੇ ਦੱਸਿਆ ਕਿ ਸਾਲਾਨਾ ਸਮਾਗਮ ਦੇ ਸੰਬੰਧ 'ਚ 18 ਮਈ ਨੂੰ 12 ਵਜੇ ਝੰਡੇ ਦੀ ਰਸਮ ਅਤੇ 2 ਵਜੇ ਦੀਦੀ ਸਰਕਾਰ ਦੀ ਅਗਵਾਈ 'ਚ ਸੰਗਤਾਂ ਵਲੋਂ ਪਿੰਡ ਦੀ ਪਰਕਰਮਾ ਕੀਤੀ ਜਾਵੇਗੀ | ਇਸੇ ਤਰ੍ਹਾਂ ਚਿਰਾਗਾਂ ਦੀ ਰਸਮ ਸ਼ਾਮ 4 ਵਜੇ ਤੇ ਮਹਿੰਦੀ ਦੀ ਰਸਮ ਸ਼ਾਮ 5 ਵਜੇ ਕੀਤੀ ਜਾਵੇਗੀ | ਇਸੇ ਤਰ੍ਹਾਂ 18 ਮਈ ਦੇ ਸਮਾਗਮ ਮੌਕੇ ਦਰਬਾਰ 'ਤੇ ਦੀਦੀ ਸਰਕਾਰ ਆਪਣੇ ਅਨਮੋਲ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਦਰਬਾਰ 'ਤੇ ਪਹੁੰਚ ਰਹੀਆਂ ਧਾਰਮਿਕ ਸ਼ਖ਼ਸੀਅਤਾਂ ਜਿਨ੍ਹਾਂ 'ਚ ਸਰਦਾਰ ਅਲੀ, ਗੌਤਮ ਜਲੰਧਰੀ, ਅਮਨ ਰੋਜੀ, ਸ਼ੌਕਤ ਅਲੀ ਮਤੋਈ, ਪ੍ਰੇਮ ਕਵਾਲ ਪਨਾਮ ਵਾਲੇ, ਐਂਕਰ ਆਸ਼ੂ, ਐਂਕਰ ਜੱਸੀ ਚਣਕੋਆ ਤੋਂ ਇਲਾਵਾ ਡਰੈਗਨ ਭੰਗੜਾ ਅਕੈਡਮੀ ਲੁਧਿਆਣਾ ਦੀ ਟੀਮ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਾਏਗੀ |
ਪਿਛਲੀ ਖ਼ਬਰ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਿੱਖਿਆ ਕ੍ਰਾਂਤੀ ਅਗਲਾ ਕਦਮ-ਬਿ੍ਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਦੋਆਬਾ ਗਰੁੱਪ ਆਫ ਕਾਲਜਿਜ਼ ਦਾ ਬੀ. ਐਨ. ਐਨ. ਸੀ. ਸੀ. ਦੇ ਕਮਾਂਡਿੰਗ ਅਫ਼ਸਰ ਨੇ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।